ਨਕੋਦਰ, 16 ਸਤੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਕਸਬਾ ਨਕੋਦਰ ਦੇ ਪਿੰਡ ਕੰਗ ਸਹਾਬੂ ਤੋਂ ਅਣਪਛਾਤੇ ਕਾਰ ਸਵਾਰਾਂ ਨੇ ਇੱਕ ਐਨਆਰਆਈ ਵਿਅਕਤੀ ਨੂੰ ਅਗਵਾ ਕਰ ਲਿਆ ਅਤੇ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਦਰ ਨਕੋਦਰ ਦੀ ਪੁਲੀਸ ਨੇ ਬੀਐਨਐਸ 104 (ਅਗਵਾ) ਤਹਿਤ ਕੇਸ ਦਰਜ ਕਰ ਲਿਆ ਹੈ। ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 24 ਘੰਟੇ ਬੀਤ ਜਾਣ ‘ਤੇ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਕਾਰਨ ਪੁਲਸ ਨੇ ਰਾਤ ਨੂੰ ਹੀ ਐੱਫ.ਆਈ.ਆਰ. ਦਰਜ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ 75 ਸਾਲਾ ਮਹਿੰਦਰ ਸਿੰਘ ਬੀਤੀ ਸ਼ਾਮ ਆਪਣੇ ਘਰ ਤੋਂ ਕੰਗ ਸਹਾਬੂ ਵੱਲ ਨੂੰ ਨਿਕਲਿਆ ਸੀ। ਜਦੋਂ ਉਹ ਸ਼ਾਮ 6 ਵਜੇ ਦੇ ਕਰੀਬ ਜਲੰਧਰ ਨਕੋਦਰ ਹਾਈਵੇਅ ‘ਤੇ ਪਿੰਡ ਕੰਗ ਸਹਾਬੂ ਨੇੜੇ ਪੁੱਜੇ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਮਹਿੰਦਰ ਸਿੰਘ ਨੂੰ ਕਾਰ ‘ਚ ਅਗਵਾ ਕਰ ਲਿਆ ਅਤੇ ਉਥੋਂ ਫ਼ਰਾਰ ਹੋ ਗਏ।ਅਗਵਾ ਦਾ ਮਾਮਲਾ ਸਾਹਮਣੇ ਆਉਂਦੇ ਹੀ ਨਕੋਦਰ ਸਦਰ ਥਾਣੇ ਦੇ ਅਧਿਕਾਰੀਆਂ ਵਿੱਚ ਹਰਕਤ ਵਿੱਚ ਆ ਗਏ ਤੇ ਭਾਲ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਅਗਵਾ ਹੋਏ ਬਜ਼ੁਰਗ ਦਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ, ਜਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਪੰਜਾਬ ‘ਚ ਬਜ਼ੁਰਗ NRI ਅਗਵਾ
Published on: September 16, 2024 6:03 am