ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 10 ਲੋਕਾਂ ਦੀ ਮੌਤ

Published on: October 4, 2024 8:43 am

ਰਾਸ਼ਟਰੀ


ਲਖਨਊ, 4 ਅਕਤੂਬਰ, ਦੇਸ਼ ਕਲਿਕ ਬਿਊਰੋ :
ਮਿਰਜ਼ਾਪੁਰ ‘ਚ ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। 3 ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਟਰੌਮਾ ਸੈਂਟਰ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਪ੍ਰਯਾਗਰਾਜ-ਵਾਰਾਨਸੀ ਹਾਈਵੇਅ ‘ਤੇ ਕਛਵਾਂ ਨੇੜੇ ਰਾਤ 1 ਵਜੇ ਵਾਪਰਿਆ। ਟਰੈਕਟਰ-ਟਰਾਲੀ ‘ਤੇ ਸਵਾਰ ਲੋਕ ਭਦੋਹੀ ਤੋਂ ਵਾਰਾਣਸੀ ਜਾ ਰਹੇ ਸਨ।

ਇਹ ਵੀ ਪੜ੍ਹੋ : CBI ਵੱਲੋਂ ਕੋਲਕਾਤਾ ਦੇ ਆਰਜੀ ਕਰ ਕਾਲਜ ਅਤੇ ਹਸਪਤਾਲ ਦਾ ਡਾਕਟਰ ਗ੍ਰਿਫ਼ਤਾਰ


ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਉਹ ਟਰੈਕਟਰ ਦੇ ਉੱਪਰ ਜਾ ਚੜ੍ਹਿਆ। ਟੱਕਰ ਕਾਰਨ ਕੁਝ ਲੋਕ ਟਰਾਲੀ ਤੋਂ ਉਛਲ ਕੇ 15 ਫੁੱਟ ਦੂਰ ਸੜਕ ‘ਤੇ ਜਾ ਡਿੱਗੇ, ਜਦਕਿ ਕੁਝ ਨਾਲੇ ‘ਚ ਜਾ ਡਿੱਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।