ਪੰਜਾਬੀ ਗਾਇਕ ਦੇ ਸ਼ੋਅ ’ਚ ਹੰਗਾਮਾ, ਅੱਧ ਵਿਚਾਲੇ ਕਰਨਾ ਪਿਆ ਬੰਦ

ਪੰਜਾਬ ਮਨੋਰੰਜਨ

ਖੰਨਾ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਦੁਸ਼ਹਿਰਾ ਮੇਲੇ ਮੌਕੇ ਕਰਵਾਏ ਗਏ ਪੰਜਾਬੀ ਗਾਇਕ ਗੁਲਾਬ ਸਿੱਧੂ ਸ਼ੋਅ ਦੌਰਾਨ ਹੋਏ ਹੰਗਾਮੇ ਕਾਰਨ ਸ਼ੋਅ ਨੂੰ ਅੱਧ ਵਿਚਾਲੇ ਰੋਕਣਾ ਪਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਜ਼ਮੀਨ ਮਾਲਕ ਕਿਸਾਨ ਅਤੇ ਉਸਦੇ ਬੇਟਾ ਗਾਇਕ ਦੀ ਸਟੇਜ ਉਤੇ ਜਦੋਂ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਬਾਊਂਸਰਾਂ ਨੇ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ਮਾਲਕ ਹਨ ਤਾਂ ਬਾਊਂਸਰਾਂ ਨੇ ਉਨ੍ਹਾਂ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸਾਨ ਦੀ ਪੱਗ ਉਤਾਰਨ ਦੀ ਖਬਰ ਹੈ। ਕਿਸਾਨ ਦੇ ਬੇਟੇ ਨੂੰ ਧੱਕਾ ਦੇ ਦੇ ਸਟੇਜ ਤੋਂ ਹੇਠਾ ਸੁੱਟ ਦਿੱਤਾ।

ਇਸ ਘਟਨਾ ਤੋਂ ਬਾਅਦ ਕਿਸਾਨ ਦੇ ਹੋਰ ਸਾਥੀ ਟਰੈਕਟਰ ਲੈ ਕੇ ਸਟੇਜ ਕੋਲ ਪਹੁੰਚ ਗਈ। ਜਿਸ ਤੋਂ ਬਾਅਦ ਗਾਇਕ ਗੁਲਾਬ ਸਿੱਧੁ ਨੂੰ ਸ਼ੋਅ ਰੋਕਣਾ ਪਿਆ ਤੇ ਸ਼ੋਅ ਛੱਡ ਕੇ ਨਿਕਲ ਗਏ।

ਖਬਰ ਮਿਲਦਿਆਂ ਹੀ ਐਸਐਸਪੀ ਤੇ ਹੋਰ ਕਈ ਅਧਿਕਾਰੀ ਮੌਕੇ ਉਤੇ ਪਹੁੰਚ ਗਈ। ਕਿਸਾਨਾਂ ਨੇ ਮੰਗ ਕੀਤੀ ਕਿ ਬਾਊਂਸਰਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।