ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ, ਇੱਕ ਪੰਜਾਬੀ ਸਮੇਤ 7 ਲੋਕਾਂ ਦੀ ਮੌਤ

ਰਾਸ਼ਟਰੀ

ਸ਼੍ਰੀਨਗਰ, 21 ਅਕਤੂਬਰ, ਦੇਸ਼ ਕਲਿਕ ਬਿਊਰੋ :

ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਗਗਨਗੀਰ ਇਲਾਕੇ ‘ਚ ਐਤਵਾਰ ਰਾਤ ਅੱਤਵਾਦੀਆਂ ਨੇ ਗੈਰ-ਸਥਾਨਕ ਲੋਕਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇਕ ਡਾਕਟਰ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ। ਡਾਕਟਰ ਦੀ ਪਛਾਣ ਬਡਗਾਮ ਦੇ ਸ਼ਾਹਨਵਾਜ਼ ਅਹਿਮਦ ਵਜੋਂ ਹੋਈ ਹੈ।ਬਾਕੀ ਛੇ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਦੇ ਗੁਰਮੀਤ ਸਿੰਘ, ਬਿਹਾਰ ਦੇ ਅਨਿਲ ਕੁਮਾਰ ਸ਼ੁਕਲਾ, ਫਹੀਮ ਨਜ਼ੀਰ, ਸ਼ਸ਼ੀ ਅਬਰੋਲ ਕਠੂਆ, ਮੁਹੰਮਦ ਹਨੀਫ ਅਤੇ ਕਲੀਮ ਵਜੋਂ ਹੋਈ ਹੈ।5 ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਉਨ੍ਹਾਂ ਨੂੰ ਸ਼੍ਰੀਨਗਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਮਜ਼ਦੂਰ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸੁਰੰਗ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਨ।ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ। ਆਈਜੀਪੀ ਕਸ਼ਮੀਰ ਵੀਕੇ ਬਿਰਦੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।