ਰਾਜਸਥਾਨ: ਕਾਰ ਦਾ ਟਾਇਰ ਫਟਣ ਕਾਰਨ ਹੋਏ ਹਾਦਸੇ ‘ਚ ਪੰਜ ਦੀ ਮੌਤ

ਰਾਸ਼ਟਰੀ

ਸਿਹੋਰੀ : 24 ਅਕਤੂਬਰ, ਦੇਸ਼ ਕਲਿੱਕ ਬਿਓਰੋ

ਰਾਜਸਥਾਨ ‘ਚ ਵਾਪਰੇ ਸੜਕ ਹਾਦਸੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਿਹੋਰੀ ਵਿੱਚ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਾਰ ਦਾ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਪੂਰੀ ਘਟਨਾ ਸਰਨੇਸ਼ਵਰ ਪੁਲੀਆ ਨੇੜੇ ਵਾਪਰੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬੈਰਵਰ-ਪਿੰਡਵਾੜਾ ਹਾਈਵੇਅ ’ਤੇ ਵਾਪਰੀ, ਕਾਰ ਤੇਜ਼ ਰਫ਼ਤਾਰ ’ਤੇ ਸੀ, ਅਚਾਨਕ ਟਾਇਰ ਫਟ ਗਿਆ ਅਤੇ ਕਾਰ ਪਲਟ ਗਈ। ਪੁਲਿਸ ਨੇ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਭੇਜ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।