ਬਾਰਾਮੂਲਾ ‘ਚ ਅੱਤਵਾਦੀਆਂ ਵੱਲੋਂ ਫ਼ੌਜੀ ਵਾਹਨ ‘ਤੇ ਹਮਲਾ, ਦੋ ਜਵਾਨ ਸ਼ਹੀਦ, 2 ਪੋਰਟਰਾਂ ਦੀ ਵੀ ਮੌਤ, ਕਈ ਜ਼ਖਮੀ

ਰਾਸ਼ਟਰੀ

ਸ਼੍ਰੀਨਗਰ, 25 ਅਕਤੂਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਵਿਖੇ ਬਾਰਾਮੂਲਾ ਜ਼ਿਲੇ ਵਿੱਚ ਗੁਲਮਰਗ ਦੇ ਨਾਗਿਨ ਇਲਾਕੇ ‘ਚ ਕੰਟਰੋਲ ਰੇਖਾ ਨੇੜੇ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ 18 ਰਾਸ਼ਟਰੀ ਰਾਈਫਲਜ਼ ਦੇ ਇਕ ਵਾਹਨ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਦੀ ਗੋਲੀਬਾਰੀ ‘ਚ ਦੋ ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ 2 ਪੋਰਟਰਾਂ ਦੀ ਵੀ ਮੌਤ ਹੋ ਗਈ।
ਪੋਰਟਰ ਫੌਜ ਦੀ ਮਦਦ ਲਈ ਹੁੰਦੇ ਹਨ, ਉਹ ਪਹਾੜੀ ਖੇਤਰਾਂ ਅਤੇ ਮੂਹਰਲੀਆਂ ਚੌਕੀਆਂ ਵਿੱਚ ਸਾਮਾਨ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਹਮਲੇ ‘ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸ਼੍ਰੀਨਗਰ ਦੇ 92 ਬੇਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ।
ਫੌਜੀ ਸੂਤਰਾਂ ਮੁਤਾਬਕ ਹਮਲੇ ‘ਚ 3 ਤੋਂ ਜ਼ਿਆਦਾ ਅੱਤਵਾਦੀ ਸ਼ਾਮਲ ਹੋ ਸਕਦੇ ਹਨ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਉੱਤਰੀ ਕਸ਼ਮੀਰ ਦੇ ਬੋਟਾ ਪਾਥਰੀ ਸੈਕਟਰ ਵਿੱਚ ਐਲਓਸੀ ਤੋਂ ਘੁਸਪੈਠ ਕੀਤੀ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।