ਸਰਕਾਰੀ ਸਕੂਲ ਤੰਗੌਰੀ ਦੇ ਵਿਦਿਆਰਥੀਆਂ ਦਾ ਐਥਲੈਟਿਕਸ ਮੀਟ ਅਤੇ ਖੇਡਾਂ ਵਤਨ ਪੰਜਾਬ ਦੀਆਂ ‘ਚ ਸ਼ਾਨਦਾਰ ਪ੍ਰਦਰਸ਼ਨ

Punjab

ਮੋਹਾਲੀ: 3 ਨਵੰਬਰ, ਜਸਵੀਰ ਗੋਸਲ

ਸਰਕਾਰੀ ਹਾਈ ਸਕੂਲ ਤੰਗੌਰੀ ਦੇ ਵਿਦਿਆਰਥੀਆ ਦੀਆਂ ਜਿਲ੍ਹਾ ਪੱਧਰੀ ਐਥਲੈਟਿਕਸ ਮੀਟ ਅਤੇ ਖੇਡਾਂ ਵਤਨ ਪੰਜਾਬ ਦੀਆਂ ‘ਚ ਸ਼ਾਨਦਾਰ ਪ੍ਰਾਪਤੀਆਂ ਰਹੀਆਂ ਹਨ।
ਸਕੂਲ ਜਿਲ੍ਹਾ ਪੱਧਰੀ ਐਥਲੈਟਿਕਸ ਮੀਟ ਜੋ 78 ਸੈਕਟਰ ਸਪੋਰਟਸ ਕੰਪਲੈਕਸ ਮੋਹਾਲੀ ਵਿਖੇ ਹੋਈ ਉਹਨਾਂ ਵਿੱਚ ਸੁਮਿਤ ਨੇ ਅੰਡਰ 17 ਸਾਲ ਦੀ ਲੰਬੀ ਛਾਲ, 400ਮੀ ਹਰਡਲ ਵਿੱਚ ਪਹਿਲਾ ਸਥਾਨ,ਨਿਰੰਤ ਨੇ ਅੰਡਰ 19 ਸਾਲ ਦੀ 110ਮੀ ਵਿੱਚ ਪਹਿਲਾ ਸਥਾਨ, ਰੁਕਸ਼ਾਦ ਅਲੀ ਨੇ ਅੰਡਰ 14 ਸਾਲ ਦੀ 80ਮੀ ਹਰਡਲ ਵਿੱਚ ਪਹਿਲਾ ਸਥਾਨ, ਚਾਂਦਨੀ ਨੇ ਅੰਡਰ 17ਸਾਲ ਦੀ 100 ਮੀ ਹਰਡਲ ਵਿੱਚ ਪਹਿਲਾ ਸਥਾਨ, ਸਿਮਰਨ ਕੌਰ ਨੇ ਅੰਡਰ 17 ਸਾਲ ਦੀ 400 ਮੀ ਵਿੱਚ ਦੂਜਾ ਸਥਾਨ, ਹਰਮਨਜੋਤ ਕੌਰ ਨੇ ਅੰਡਰ 14 ਸਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ । ਸਕੂਲ ਦੇ ਸਪੋਰਟਸ ਅਧਿਆਪਕ ਨਵਕਿਰਨਪਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਟੇਟ ਪੱਧਰੀ ਖੇਡਾ ਵਤਨ ਪੰਜਾਬ ਦੀਆਂ ਵਿੱਚ ਵੀ ਸਕੂਲ ਦੇ ਪੰਜ ਵਿਦਿਆਰਥੀ ਐਥਲੈਟਿਕਸ ਵਿੱਚ ਤਿੰਨ ਵਿਦਿਆਰਥੀ ਫੁੱਟਬਾਲ ਵਿੱਚ ਭਾਗ ਲੈ ਰਹੇ ਹਨ। ਸਕੂਲ ਦੀ ਮੁੱਖ ਅਧਿਆਪਕਾ ਮਨਿੰਦਰ ਕੌਰ ਸਕੂਲ ਪਹੁੰਚਣ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਸਕੂਲ ਅਧਿਆਪਕਾ ਅਪਰਨਾ ਮਿਸ਼ਰਾ,ਸਤਬੀਰ ਕੌਰ, ਮਨਦੀਪ ਕੌਰ ਨੇ ਬੱਚਿਆਂ ਦੀ ਜਿੱਤ ਤੇ ਖੁਸ਼ੀ ਮਨਾਈ।

diwali-banner1

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।