ਪਿੰਡ ਸ਼ਾਮ ਪੁਰਾ,ਧੀਦੋਵਾਲ ਅਤੇ ਪੱਖੋਵਾਲ ਦੇ ਕ‌ਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ

Punjab

ਡੇਰਾ ਬਾਬਾ ਨਾਨਕ, 6 ਨਵੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ,ਧੀਦੋਵਾਲ ਅਤੇ ਪੱਖੋਕੇ ਦੇ ਕ‌ਈ ਪਰਿਵਾਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੀਆਂ ਪੰਜਾਬ ਮਾਰੂ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ ਤੰਗ ਆ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗ‌ਏ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੇ ਕਿਸਾਨਾਂ,ਕਿਰਤੀ, ਵਪਾਰੀਆਂ ਅਤੇ ਮੁਲਾਜ਼ਮ ਦੋਖੀ ਸਰਕਾਰ ਨੂੰ ਜ਼ਿਮਣੀ ਚੋਣ ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦਾ ਡੱਟ ਕੇ ਸਮਰਥਨ ਕਰਨ ਦਾ ਐਲਾਨ ਕੀਤਾ।
ਆਮ ਆਦਮੀ ਪਾਰਟੀ ਤੇ ਆਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਪਰਿਵਾਰਾਂ ਵਿੱਚੋਂ ਪਿੰਡ ਸ਼ਾਮਪੁਰਾ ਤੋਂ ਬਲਦੇਵ ਸਿੰਘ ਅਤੇ ਰਾਜਕਰਨ ਦੇ ਯਤਨਾਂ ਸਦਕਾ ਪਿੰਡ ਸ਼ਾਮਪੁਰਾ ਦੇ ਸਰਬਜੋਤ ਸਿੰਘ ਅਤੇ ਸੁਰਜੀਤ ਸਿੰਘ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗ‌ਏ ਪਿੰਡ ਪੱਖੋਕੇ ਨਾਲ ਸਬੰਧਤ ਮਾਸਟਰ ਸਤਨਾਮ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਲਾਡੀ, ਗੁਰਹਰਪ੍ਰੀਤ ਸਿੰਘ,ਗੁਰਕੰਵਲ ਪਾਲ ਸਿੰਘ, ਰਿੰਕੂ,ਅਰਜੋਤ ਸਿੰਘ, ਹਰਦੇਵ ਸਿੰਘ ਫੌਜੀ, ਨਵਰਾਜ ਸਿੰਘ ਹਨੀ ਅਤੇ ਤਰਸੇਮ ਸਿੰਘ ਨੇ ਡੇਰਾ ਬਾਬਾ ਨਾਨਕ ਵਿਖੇ ਹੋ‌ਏ ਸਮਾਗਮ ਦੌਰਾਨ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ਯੂਨਸ ਮਸੀਹ ਪੁੱਤਰ ਚਿਰਾਗ ਮਸੀਹ ਦੀ ਅਗਵਾਈ ਹੇਠ ਸੁੱਖਾ ਮਸੀਹ, ਠੇਕੇਦਾਰ ਸਪੁੱਤਰ ਕਸ਼ਮੀਰ ਮਸੀਹ, ਡਾਕਟਰ ਲੱਕੀ ਸਪੁੱਤਰ ਇਲਿਆਸ ਮਸੀਹ,ਯੂਨਸ ਸਪੁੱਤਰ ਕਸ਼ਮੀਰ ਮਸੀਹ, ਲਾਡੀ ਸਪੁੱਤਰ ਅਜੀਤ ਮਸੀਹ, ਕਸ਼ਮੀਰ ਮਸੀਹ ਸਪੁੱਤਰ ਮੰਗਤਾ ਮਸੀਹ, ਬਿੰਦਰ ਮਸੀਹ ਸਪੁੱਤਰ ਗੁਰਾ ਮਸੀਹ, ਭਜਨ ਸਿੰਘ ਸਪੁੱਤਰ ਸੁਰੈਣ ਸਿੰਘ, ਹਰਵੰਤ ਸਿੰਘ ਸਪੁੱਤਰ ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਸਪੁੱਤਰ ਹਰਜੀਤ ਸਿੰਘ,ਅਜੀਤ ਸਿੰਘ ਸਪੁੱਤਰ ਕਰਤਾਰ ਸਿੰਘ ਅਤੇ ਅਮਰਜੀਤ ਕੌਰ ਪਤਨੀ ਅਜੀਤ ਸਿੰਘ ਆਦਿ ਨੇ ਅਕਾਲੀ ਦਲ ਨੂੰ ਛੱਡ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸਰਦਾਰ ਸੂਖਜਿੰਦਰ ਸਿੰਘ ਰੰਧਾਵਾ ਅਤੇ ਬੀਬੀ ਜਤਿੰਦਰ ਕੌਰ ਨੇ ਸਭ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ ਅਤੇ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਅਟੁੱਟ ਵਿਸ਼ਵਾਸ ਦਿਵਾਇਆ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।