ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਟਰੀਟ ਲਾਈਟਾਂ ਕਾਰਜਸ਼ੀਲ ਹੋਣੀਆਂ ਯਕੀਨੀ ਹੋਣ: ਕਮਿਸ਼ਨਰ ਨਗਰ ਨਿਗਮ

ਟ੍ਰਾਈਸਿਟੀ

ਮੋਹਾਲੀ, 13 ਨਵੰਬਰ, 2024:ਦੇਸ਼ ਕਲਿੱਕ ਬਿਓਰੋ
ਕਮਿਸ਼ਨਰ ਨਗਰ ਨਿਗਮ ਟੀ ਬੇਨਿਥ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ਹਿਰ ਵਿੱਚ ਨਗਰ ਨਿਗਮ ਦੀ ਟੀਮ ਨਾਲ ਸਿਲਵੀ ਪਾਰਕ ਫੇਜ਼-10, ਮਿਨੀ ਮਾਰਕੀਟ ਫੇਜ਼-10 ਅਤੇ ਰਿਹਾਇਸ਼ੀ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਨਗਰ ਨਿਗਮ ਦੀ ਟੀਮ ਨੂੰ ਸਾਰੀਆਂ ਸਟਰੀਟ ਲਾਈਟਾਂ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਹੈ ਕਿ ਸ਼ਹਿਰ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਕਿਸੇ ਵੀ ਖੇਤਰ ਵਿੱਚ ਕੋਈ ਵੀ ਹਨੇਰੇ ਦੇ ਸਥਾਨ (Dark Spots) ਨਾ ਹੋਣ ਅਤੇ ਸ਼ਹਿਰ ਵਿੱਚ ਗਲੀ-ਮੁਹੱਲੇ ਆਦਿ ਸਥਾਨ ਉਤੇ ਜੇਕਰ ਕਿਸੇ ਵੀ ਨਾਗਰਿਕ ਨੂੰ ਸਟਰੀਟ ਲਾਈਟਾਂ ਨਾ ਹੋਣ ਦੀ ਸ਼ਿਕਾਇਤ ਹੈ ਤਾਂ ਉਹ ਨਗਰ ਨਿਗਮ ਦਫਤਰ ਦੇ ਮੋਬਾਇਲ ਨੰਬਰ, 9463775070 ਤੇ ਆਪਣੀ ਸ਼ਿਕਾਇਤ ਦਰਜ਼ ਕਰ ਸਕਦਾ ਹੈ ਜਾਂ ਨਗਰ ਨਿਗਮ ਦਫਤਰ ਕੋਲ ਆਪਣੀ ਮੰਗ ਰੱਖੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਹਾਲੀ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਬਿਹਤਰੀਨ ਸ਼ਹਿਰ ਬਣਾਉਣ ਲਈ ਵਚਨਬੱਧ ਹੈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਇਕ ਤੋਂ ਬਾਅਦ ਇਕ ਹੱਲ ਕੀਤਾ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।