ਦਮਿਸ਼ਕ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਇਸ ਦੇ ਨੇੜੇ ਦੇ ਖੇਤਰ ‘ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਸੀਰੀਆ ਦੀ ਸਰਕਾਰੀ ਏਜੰਸੀ ਸਾਨਾ ਨੇ ਇਹ ਜਾਣਕਾਰੀ ਦਿੱਤੀ ਹੈ।
ਦਮਿਸ਼ਕ ਦੇ ਮਜ਼ੇਹ ਖੇਤਰ ਅਤੇ ਕੁਦਸਯਾ ਉਪਨਗਰ ਵਿੱਚ ਦੋ ਇਮਾਰਤਾਂ ਉੱਤੇ ਹਮਲਾ ਕੀਤਾ ਗਿਆ। ਮਜ਼ੇਹ ਵਿੱਚ ਪੰਜ ਮੰਜ਼ਿਲਾ ਇਮਾਰਤ ਦਾ ਬੇਸਮੈਂਟ ਮਿਜ਼ਾਈਲ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਇਸਲਾਮਿਕ ਜੇਹਾਦ ਸੰਗਠਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਫੌਜ ਦੇ ਅਨੁਸਾਰ ਇਹ ਸੰਗਠਨ 7 ਅਕਤੂਬਰ, 2023 ਨੂੰ ਹਮਾਸ ਦੇ ਨਾਲ ਮਿਲ ਕੇ ਹਮਲਿਆਂ ਵਿੱਚ ਸ਼ਾਮਲ ਸੀ, ਜਿਸ ਵਿੱਚ 1,200 ਤੋਂ ਵੱਧ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ।

ਇਜ਼ਰਾਈਲ ਵਲੋਂ ਸੀਰੀਆ ‘ਤੇ ਹਵਾਈ ਹਮਲੇ, 15 ਲੋਕਾਂ ਦੀ ਮੌਤ 16 ਜ਼ਖਮੀ
Published on: November 15, 2024 7:53 am