ਅੱਜ ਦਾ ਇਤਿਹਾਸ

ਰਾਸ਼ਟਰੀ

22 ਨਵੰਬਰ 2005 ਨੂੰ ਹਿੰਦੀ ਕਵੀ ਕੁੰਵਰ ਨਰਾਇਣ ਨੂੰ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਸੀ
ਚੰਡੀਗੜ੍ਹ, 22 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 22 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਗੱਲ ਕਰਾਂਗੇ 22 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2008 ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਸੀ।
  • 2007 ‘ਚ 22 ਨਵੰਬਰ ਨੂੰ ਬਰਤਾਨੀਆ ‘ਚ ਗੈਰ-ਕਾਨੂੰਨੀ ਪ੍ਰਵਾਸ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਸਖਤ ਐਲਾਨ ਕੀਤੇ ਗਏ ਸਨ। 
  • 22 ਨਵੰਬਰ 2005 ਨੂੰ ਹਿੰਦੀ ਕਵੀ ਕੁੰਵਰ ਨਰਾਇਣ ਨੂੰ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਸੀ।
  • 2000 ‘ਚ 22 ਨਵੰਬਰ ਨੂੰ ਅਮਰੀਕਾ ਵੱਲੋਂ ਪਾਕਿਸਤਾਨ ਅਤੇ ਈਰਾਨ ‘ਤੇ ਪਾਬੰਦੀਆਂ ਲਾਈਆਂ ਗਈਆਂ ਸਨ।
  • ਅੱਜ ਦੇ ਦਿਨ 1998 ਵਿੱਚ ਬੰਗਲਾਦੇਸ਼ ਦੀ ਵਿਵਾਦਤ ਲੇਖਿਕਾ ਤਸਲੀਮਾ ਨਸਰੀਨ ਨੇ ਢਾਕਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।
  • 1997 ‘ਚ 22 ਨਵੰਬਰ ਨੂੰ ਭਾਰਤ ਦੀ ਡਾਇਨਾ ਹੇਡਨ ਮਿਸ ਵਰਲਡ ਬਣੀ ਸੀ।
  • ਅੱਜ ਦੇ ਦਿਨ 1975 ਵਿਚ ਜੁਆਨ ਕਾਰਲੋਸ ਸਪੇਨ ਦਾ ਰਾਜਾ ਬਣਿਆ ਸੀ।
  • 22 ਨਵੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਨੇ ਇਕ-ਦੂਜੇ ਦੀਆਂ ਹਵਾਈ ਸਰਹੱਦਾਂ ਦੀ ਉਲੰਘਣਾ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਟਕਰਾਅ ਸ਼ੁਰੂ ਹੋ ਗਿਆ ਸੀ।
  • ਅੱਜ ਦੇ ਦਿਨ 1968 ਵਿੱਚ ਮਦਰਾਸ ਰਾਜ ਦਾ ਨਾਂ ਬਦਲ ਕੇ ਤਾਮਿਲਨਾਡੂ ਰੱਖਣ ਦੇ ਪ੍ਰਸਤਾਵ ਨੂੰ ਲੋਕ ਸਭਾ ਨੇ ਮਨਜ਼ੂਰੀ ਦਿੱਤੀ ਸੀ।
  • 22 ਨਵੰਬਰ 1963 ਨੂੰ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਦੀ ਹੱਤਿਆ ਕਰ ਦਿੱਤੀ ਗਈ ਸੀ।
  • ਅੱਜ ਦੇ ਦਿਨ 1939 ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਜਨਮ ਹੋਇਆ ਸੀ।
  • ਭਾਰਤੀ ਆਜ਼ਾਦੀ ਘੁਲਾਟੀਏ ਸ਼ਾਂਤੀ ਘੋਸ਼ ਦਾ ਜਨਮ 22 ਨਵੰਬਰ 1916 ਨੂੰ ਹੋਇਆ ਸੀ।
  • ਅੱਜ ਦੇ ਦਿਨ 1899 ਵਿੱਚ ਭਾਰਤੀ ਆਜ਼ਾਦੀ ਘੁਲਾਟੀਏ ਸ਼ਹੀਦ ਲਕਸ਼ਮਣ ਨਾਇਕ ਦਾ ਜਨਮ ਹੋਇਆ ਸੀ।
  • ਭਾਰਤ ਦੇ ਪ੍ਰਸਿੱਧ ਉਦਯੋਗਪਤੀਆਂ ਵਿੱਚੋਂ ਇੱਕ ਵਾਲਚੰਦ ਹੀਰਾਚੰਦ ਦਾ ਜਨਮ 22 ਨਵੰਬਰ 1882 ਨੂੰ ਹੋਇਆ ਸੀ।
  • ਅੱਜ ਦੇ ਦਿਨ 1864 ਵਿੱਚ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਰੁਕਮਾਬਾਈ ਦਾ ਜਨਮ ਹੋਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।