ਨਵੀਂ ਦਿੱਲੀ, 25 ਨਵੰਬਰ, ਦੇਸ਼ ਕਲਿਕ ਬਿਊਰੋ :
18ਵੀਂ ਲੋਕ ਸਭਾ ਦਾ ਤੀਜਾ ਸੈਸ਼ਨ (winter session of parliament) ਸੋਮਵਾਰ ਤੋਂ ਸ਼ੁਰੂ ਹੋਵੇਗਾ। ਜੋ ਕਿ 20 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 19 ਮੀਟਿੰਗਾਂ ਹੋਣਗੀਆਂ। ਸਰਕਾਰ ਨੇ ਸੰਸਦ ਤੋਂ ਮਨਜ਼ੂਰੀ ਲਈ ਵਕਫ਼ ਸੋਧ ਬਿੱਲ ਸਮੇਤ 16 ਬਿੱਲਾਂ ਦੀ ਸੂਚੀ ਤਿਆਰ ਕੀਤੀ ਹੈ। ਲੋਕ ਸਭਾ ਦੇ ਬੁਲੇਟਿਨ ਮੁਤਾਬਕ 8 ਬਿੱਲ ਲੋਕ ਸਭਾ ‘ਚ ਅਤੇ 2 ਰਾਜ ਸਭਾ ‘ਚ ਪੈਂਡਿੰਗ ਹਨ।
ਬੀਤੇ ਕੱਲ੍ਹ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਮੀਟਿੰਗ ਹੋਈ। ਇਸ ਵਿੱਚ 30 ਪਾਰਟੀਆਂ ਦੇ ਕੁੱਲ 42 ਆਗੂ ਮੌਜੂਦ ਸਨ। ਕਾਂਗਰਸ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਲੋਕ ਸਭਾ ‘ਚ ਪਹਿਲੇ ਦਿਨ ਅਡਾਨੀ ਮਾਮਲੇ ‘ਤੇ ਬਹਿਸ ਦੀ ਮੰਗ ਕੀਤੀ ਜਿਸ ਕਾਰਨ ਹੰਗਾਮਾ ਹੋਣ ਦੇ ਆਸਾਰ ਬਣ ਰਹੇ ਹਨ।
ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਕੇਰਲ ਅਤੇ ਨਾਂਦੇੜ ਸੀਟਾਂ ਤੋਂ ਉਪ ਚੋਣਾਂ ਜਿੱਤਣ ਵਾਲੇ ਦੋ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ।

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, ਹੰਗਾਮਾ ਹੋਣ ਦੇ ਆਸਾਰ
Published on: November 25, 2024 7:51 am