ਚੰਡੀਗੜ੍ਹ: 27 ਨਵੰਬਰ, ਦੇਸ਼ ਕਲਿੱਕ ਬਿਓਰੋ
ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (NADA) ਨੇ ਰਾਸ਼ਟਰੀ ਟੀਮ ਚੋਣ ਟਰਾਇਲਾਂ ਦੌਰਾਨ ਡੋਪਿੰਗ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ‘ਤੇ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਇਸ ਮੁਅੱਤਲੀ ਕਾਰਨ ਉਸ ਨੂੰ ਪ੍ਰਤੀਯੋਗੀ ਕੁਸ਼ਤੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਹਿਲਵਾਨ ਬਜਰੰਗ ਪੂਨੀਆਂ ਨੇ ਦੋਸ਼ ਲਾਇਆ ਹੈ ਕਿ ਉਹ ਸਾਥੀ ਪਹਿਲਵਾਨ ਵਿਨੇਸ਼ ਫੋਗਾਟ ਦੇ ਨਾਲ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਿਆ ਸੀ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੀ ਅਗਵਾਈ ਸੰਭਾਲ ਲਈ ਸੀ। ਇਸੇ ਕਾਰਨ ਉਸ ‘ਤੇ ਇਹ ਐਕਸ਼ਨ ਲਿਆ ਗਿਆ ਹੈ।

ਪਹਿਲਵਾਨ ਬਜਰੰਗ ਪੂਨੀਆਂ ਕੁਸ਼ਤੀ ਮੁਕਾਬਲੇ ‘ਚੋਂ 4 ਸਾਲਾਂ ਲਈ ਮੁਅੱਤਲ
Published on: November 27, 2024 2:04 pm