ਖਨੌਰੀ ਬਾਰਡਰ ’ਤੇ ਅੱਜ ਸਾਰੇ ਕਿਸਾਨ ਪੂਰਾ ਦਿਨ ਭੁੱਖ ਹੜਤਾਲ ਕਰਨਗੇ, ਨਹੀਂ ਹੋਵੇਗਾ ਲੰਗਰ ਤਿਆਰ

ਪੰਜਾਬ

ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਵਿਗੜੀ, 11 ਕਿਲੋ ਵਜ਼ਨ ਘਟਿਆ
ਖਨੌਰੀ, 10 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਅਤੇ ਪੰਜਾਬ ਦੇ ਖਨੌਰੀ ਬਾਰਡਰ ’ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿਸਾਨ ਸਾਰਾ ਦਿਨ ਭੁੱਖ ਹੜਤਾਲ ’ਤੇ ਰਹਿਣਗੇ। ਇਸ ਦੌਰਾਨ ਮੋਰਚੇ ’ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ। ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ’ਤੇ ਲੰਗਰ ਨਾ ਲਿਆਉਣ ਦੀ ਅਪੀਲ ਕੀਤੀ ਗਈ ਹੈ।
ਕਿਸਾਨਾਂ ਵੱਲੋਂ ਮੀਟਿੰਗ ਕਰਕੇ ਦਿੱਲੀ ਕੂਚ ਬਾਰੇ ਫੈਸਲਾ ਕੀਤਾ ਜਾਵੇਗਾ। ਦੂਜੇ ਪਾਸੇ, ਖਨੌਰੀ ਬਾਰਡਰ ’ਤੇ ਪੰਜਾਬ ਪੁਲਿਸ ਵੀ ਅਲਰਟ ਹੈ। ਸੋਮਵਾਰ ਨੂੰ ਪਟਿਆਲਾ ਰੇਂਜ ਦੇ DIG ਮਨਦੀਪ ਸਿੱਧੂ ਡੱਲੇਵਾਲ ਨਾਲ ਮਿਲਣ ਪਹੁੰਚੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਅਭਿਮਨਯੂ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਦੀ ਤਬੀਅਤ ਹੋਰ ਖਰਾਬ ਹੋ ਗਈ ਹੈ। ਉਹਨਾਂ ਦਾ ਮਰਨਵ੍ਰਤ 15ਵੇਂ ਦਿਨ ’ਚ ਪ੍ਰਵੇਸ਼ ਕਰ ਚੁਕਾ ਹੈ। ਡੱਲੇਵਾਲ ਨੂੰ ਮੰਚ ’ਤੇ ਆਉਣ ਵਿੱਚ ਵੀ ਮੁਸ਼ਕਲ ਹੋ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਕਿਡਨੀ ਅਤੇ ਲਿਵਰ ’ਤੇ ਅਸਰ ਪੈ ਰਿਹਾ ਹੈ।
ਡਾਕਟਰੀ ਬੁਲੇਟਿਨ ਮੁਤਾਬਕ ਡੱਲੇਵਾਲ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93 ਅਤੇ ਧੜਕਨ 87 ਹੈ। ਉਹਨਾਂ ਦਾ 11 ਕਿਲੋ ਵਜ਼ਨ ਘਟ ਚੁੱਕਾ ਹੈ। ਡੱਲੇਵਾਲ ਦਾ ਕਹਿਣਾ ਹੈ ਕਿ ਇਹ “ਆਰ-ਪਾਰ ਦੀ ਲੜਾਈ” ਹੈ ਅਤੇ MSP ਗਾਰੰਟੀ ਕਾਨੂੰਨ ਬਣਨ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ।
ਡੱਲੇਵਾਲ ਦੇ ਭਾਵੁਕ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਹ ਆਪਣੇ ਰਿਸ਼ਤੇਦਾਰਾਂ ਨਾਲ ਮਿਲਦੇ ਸਮੇਂ ਵੀ ਭਾਵੁਕ ਦਿਖਾਈ ਦਿੱਤੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।