ਮੁੰਬਈ ਵਿਖੇ ਬਸ ਨੇ ਲੋਕਾਂ ਨੂੰ ਕੁਚਲਿਆ, 4 ਦੀ ਮੌਤ 26 ਜ਼ਖਮੀ

ਰਾਸ਼ਟਰੀ

ਮੁੰਬਈ, 10 ਦਸੰਬਰ, ਦੇਸ਼ ਕਲਿਕ ਬਿਊਰੋ :
ਮੁੰਬਈ ਦੇ ਕੁਰਲਾ ਪੱਛਮੀ ਰੇਲਵੇ ਸਟੇਸ਼ਨ ਦੇ ਅੰਬੇਡਕਰ ਨਗਰ ਰੋਡ ’ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। BEST ਬਸ ਨੇ ਲਗਭਗ 30 ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 26 ਲੋਕ ਜਖਮੀ ਹਨ। ਇਹ ਬਸ ਕੁਰਲਾ ਸਟੇਸ਼ਨ ਤੋਂ ਅੰਧੇਰੀ ਦੀ ਦਿਸ਼ਾ ਵਿੱਚ ਜਾ ਰਹੀ ਸੀ।
ਇਹ BEST ਬਸ ਬ੍ਰਿਹਨਮੁੰਬਈ ਮਹਾਨਗਰਪਾਲਿਕਾ (BMC) ਦੇ ਅਧੀਨ ਚੱਲਦੀ ਹੈ। ਜਖਮੀਆਂ ਨੂੰ ਤੁਰੰਤ ਸਾਇਨ ਹਸਪਤਾਲ ਅਤੇ ਕੁਰਲਾ ਭਾਭਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਸ਼ਿਵਸੇਨਾ ਵਿਧਾਇਕ ਦਲੀਪ ਲਾਂਡੇ ਨੇ ਦੱਸਿਆ ਕਿ ਬਸ ਦੇ ਬ੍ਰੇਕ ਫੇਲ ਹੋ ਗਏ ਸਨ, ਜਿਸ ਕਾਰਨ ਡਰਾਈਵਰ ਬਸ ’ਤੇ ਕਾਬੂ ਨਹੀਂ ਰੱਖ ਸਕਿਆ। ਡਰਾਈਵਰ ਨੇ ਘਬਰਾਹਟ ਵਿੱਚ ਬ੍ਰੇਕ ਦੀ ਬਜਾਏ ਐਕਸੀਲੇਰੇਟਰ ਦਬਾ ਦਿੱਤਾ, ਜਿਸ ਨਾਲ ਬਸ ਦੀ ਰਫਤਾਰ ਵਧ ਗਈ। ਬਸ ਨੇ 30 ਤੋਂ 35 ਲੋਕਾਂ ਨੂੰ ਟੱਕਰ ਮਾਰੀ, ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਗੰਭੀਰ ਹਾਲਤ ’ਚ ਹਨ।ਹਾਦਸੇ ਦੀ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।