ਨਵੀਂ ਸਿੱਖਿਆ ਨੀਤੀ 2020 ‘ਚ ਵਾਧੇ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ, ਦਸਵੀਂ ਦਾ ਬੋਰਡ ਖਤਮ

Punjab ਸਿੱਖਿਆ \ ਤਕਨਾਲੋਜੀ ਰਾਸ਼ਟਰੀ

ਨਵੀਂ ਦਿੱਲੀ, 11 ਦਸੰਬਰ, ਜਸਵੀਰ ਗੋਸਲ
New Education policy ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਸਰਕਾਰ ਦੁਆਰਾ ਪ੍ਰਸਤਾਵਿਤ ਕੇਂਦਰ ਸਰਕਾਰ ਦੀ ਕੈਬਨਿਟ ਵਲੋਂ ਪ੍ਰਵਾਨਗੀ ਤੋਂ ਬਾਅਦ 36 ਸਾਲਾ ਪਿੱਛੋਂ ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਹੋ ਗਈ ਹੈ।
ਨਵੀਂ ਸਿੱਖਿਆ ਨੀਤੀ ਤਹਿਤ 4 ਸਾਲ ਤੱਕ ਨਰਸਰੀ, 5 ਸਾਲ ਤੱਕ ਜੁਨੀਅਰ ਕੇ.ਜੀ., 6 ਤੱਕ ਸਾਲ ਸੀਨੀਅਰ ਕੇ.ਜੀ.,
7 ਸਾਲ ਤੱਕ ਪਹਿਲੀ ਤੇ 8 ਸਾਲ ਦੀ ਉਮਰ ਵਿੱਚ ਦੂਜੀ ਜਮਾਤ ਪੜ੍ਹਾਈ ਜਾਵੇਗੀ।
ਇਸੇ ਤਰ੍ਹਾਂ ਤੀਜੀ ਕਲਾਸ 9 ਸਾਲ,ਚੌਥੀ ਜਮਾਤ 10 ਸਾਲ ਅਤੇ ਪੰਜਵੀਂ 11ਸਾਲ ਦੀ ਉਮਰ ਵਿੱਚ ਕਰਵਾਉਣ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਮਿਡਲ ਕਲਾਸ ਛੇਵੀਂ ਕਲਾਸ ਲਈ 12 ਸਾਲ,ਸੱਤਵੀਂ ਕਲਾਸ ਲਈ 13 ਸਾਲ ਅਤੇ ਅੱਠਵੀ ਕਲਾਸ ਲਈ 14 ਸਾਲ ਦੀ ਉਮਰ ਤਜ਼ਵੀਜ਼ ਹੈ।
ਸੈਕੰਡਰੀ ਕਲਾਸ ਤਹਿਤ ਨੌਵੀਂ ਜਮਾਤ ਲਈ 15 ਸਾਲ,ਦਸਵੀਂ ਜਮਾਤ ਲਈ 16 ਸਾਲ,Std FY JC ਲਈ 17 ਸਾਲ ਅਤੇ STD SY JC ਲਈ 18 ਸਾਲ ਦੀ ਉਮਰ ਵਿੱਚ ਪੜ੍ਹਾਈ ਹੋਵੇਗੀ।
ਇਸ ਨਵੀਂ ਸਿੱਖਿਆ ਨੀਤੀ ਦੀਆਂ ਕਈ ਖਾਸ ਗੱਲਾਂ ਹਨ ਜਿਵੇਂ ਕੇਵਲ 12ਵੀਂ ਕਲਾਸ ਬੋਰਡ ਦੀ ਹੋਵੇਗੀ,10ਵੀਂ ਕਲਾਸ ਲਈ ਬੋਰਡ ਖਤਮ ਕਰ ਦਿੱਤਾ ਗਿਆ ਹੈ।ਹੁਣ ਪੰਜਵੀਂ ਤੱਕ ਮਾਤ ਭਾਸ਼ਾ,ਸਥਾਨਕ ਭਾਸ਼ਾ ਅਤੇ ਰਾਸ਼ਟਰ ਭਾਸ਼ਾ ਵਿੱਚ ਹੀ ਪੜ੍ਹਾਈ ਕਰਵਾਈ ਜਾਵੇਗੀ।ਬਾਕੀ ਵਿਸ਼ੇ ਭਾਵੇ ਅੰਗਰੇਜ਼ੀ ਹੀ ਹੋਵੇ ਨੂੰ ਇਕ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਵੇਗਾ।
ਇਸੇ ਤਰ੍ਹਾਂ ਨੌਵੀਂ ਤੋਂ ਬਾਰਵੀਂ ਤਕ ਸਮੈਸਟਰਾਂ ਵਿੱਚ ਪੜ੍ਹਾਈ ਹੋਵੇਗੀ। ਸਕੂਲੀ ਸਿੱਖਿਆ ਨੂੰ 5+3+3+4 ਫਾਰਮੂਲੇ ਤਹਿਤ ਪੜ੍ਹਾਈ ਕਰਵਾਈ ਜਾਵੇਗੀ।
ਕਾਲਜ ਦੀ ਡਿਗਰੀ 3 ਅਤੇ 4 ਸਾਲ ਦੀ ਹੋਵੇਗੀ। ਗ੍ਰੈਜੁਏਸਨ ਦੇ ਪਹਿਲੇ ਸਾਲ ਸਰਟੀਫਿਕੇਟ, ਦੂਜੇ ਸਾਲ ਡਿਪਲੋਮਾ ਅਤੇ ਤੀਜੇ ਸਾਲ ਵਿੱਚ ਡਿਗਰੀ ਮਿਲੇਗੀ।
3 ਸਾਲ ਦੀ ਡਿਗਰੀ ਉਹਨ੍ਹਾਂ ਵਿਦਿਆਰਥੀਆਂ ਲਈ ਹੈ ਜਿੰਨਾ ਨੇ ਹਾਇਰ ਐਜੂਕੇਸ਼ਨ ਨਹੀਂ ਲੈਣਾ ਹੈ ਅਤੇ ਹਾਇਰ ਐਜੂਕੇਸ਼ਨ ਵਾਲੇ ਵਿਦਿਆਰਥੀਆਂ ਨੂੰ ਚਾਰ ਸਾਲ ਦੀ ਡਿਗਰੀ ਕਰਨੀ ਹੋਵੇਗੀ। ਚਾਰ ਸਾਲ ਦੀ ਡਿਗਰੀ ਕਰ ਕੇ ਵਿਦਿਆਰਥੀ ਇਕ ਸਾਲ ਵਿੱਚ MA ਕਰ ਸਕਣਗੇ ਅਤੇ MA ਦੇ ਵਿਦਿਆਰਥੀ ਸਿੱਧੇ PHD ਕਰ ਸਕਣਗੇ।
ਹਾਇਰ ਐਜੂਕੇਸ਼ਨ ਵਿੱਚ ਕਈ ਸੁਧਾਰ ਕੀਤੇ ਗਏ ਹਨ।ਸੁਧਾਰਾਂ ਵਿੱਚ ਗ੍ਰੇਡ ਅਕੈਡਮਿਕ, ਐਡਮਿਨਿਸਟਰੇਟਿਵ ਅਤੇ ਫਾਇਨਾਂਸੀਅਲ ਆਟੋਨਾਮੀ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਖੇਤਰੀ ਭਾਸ਼ਾਵਾ ਵਿੱਚ ਈ-ਕੋਰਸ ਸ਼ੁਰੂ ਕੀਤੇ ਜਾਣਗੇ।ਵਰਚੁਅਲ ਲੈਬਸ ਵਿਕਸਿਤ ਕੀਤੀਆਂ ਜਾਣਗੀਆਂ।ਦੇਸ਼ ਦੇ 45 ਹਜ਼ਾਰ ਕਾਲਜ ਹਨ।ਇਕ ਨੈਸ਼ਨਲ ਐਜੂਕੇਸ਼ਨਲ ਸਾਇੰਟਿਫਿਕ ਫੋਰਮ NETF ਸੁਰੂ ਕੀਤਾ ਜਾਵੇਗਾ।
ਸਰਕਾਰੀ, ਨਿਜੀ, ਡੀਮਡ ਸਭ ਸੰਸਥਾਨ ਲਈ ਸਮਾਨ ਨਿਯਮ ਹੋਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।