ਲੁਧਿਆਣਾ: ਦੁਲਹਨ ਵੱਲੋਂ ਵਿਆਹ ਦੇ ਦੋ ਦਿਨ ਬਾਅਦ ਖੁਦਕਸ਼ੀ

ਪੰਜਾਬ

ਲੁਧਿਆਣਾ: 11 ਦਸੰਬਰ, ਦੇਸ਼ ਕਲਿੱਕ ਬਿਓਰੋ
ਵਿਆਹ ਤੋਂ ਦੋ ਦਿਨ ਬਾਅਦ ਹੀ ਲੜਕੀ ਨੇ ਸਹੁਰੇ ਘਰ ਖੁਦਕਸ਼ੀ ਕਰ ਲਈ। ਘਟਨਾ ਲੁਧਿਆਣਾ ਦੀ ਸ਼ਿਵ ਸ਼ੰਕਰ ਕਲੋਨੀ ਦੀ ਹੈ ਜਿੱਥੇ ਵਿਆਹ ਤੋਂ ਬਾਅਦ ਪੇਕੇ ਘਰ ਫੇਰਾ ਪਾ ਕੇ ਸਹੁਰੇ ਘਰ ਪਹੁੰਚਦਿਆਂ ਹੀ ਦੁਲਹਨ ਨੇ ਐਤਵਾਰ ਰਾਤ ਨੂੰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ।
ਮ੍ਰਿਤਕਾ ਦੀ ਪਛਾਣ ਧਰਮਪੁਰਾ ਦੀ ਰਹਿਣ ਵਾਲੀ 18 ਸਾਲਾ ਆਰਤੀ ਵਜੋਂ ਹੋਈ ਹੈ। ਆਰਤੀ ਦਾ ਵਿਆਹ 21 ਸਾਲਾ ਤਰੀਸ਼ ਕੁਮਾਰ ਨਾਲ 7 ਦਸੰਬਰ ਨੂੰ ਹੋਇਆ ਸੀ ਅਤੇ 9 ਦਸੰਬਰ ਨੂੰ ਪੇਕੇ ਘਰ ਫੇਰਾ ਪਾ ਕੇ ਆਈ ਤਾਂ ਕੱਪੜੇ ਬਦਲਣ ਲਈ ਉੱਪਰ ਆਪਣੇ ਕਮਰੇ ਵਿੱਚ ਗਈ ਪਰ ਵਾਪਿਸ ਨਾ ਆਈ। ਜਦੋਂ ਕਾਫੀ ਦੇਰ ਤੱਕ ਵਾਪਿਸ ਨਾ ਆਈ ਤਾਂ ਘਰ ਵਾਲਿਆਂ ਨੇ ਅਵਾਜ਼ ਦਿਤੀ। ਦਰਵਾਜ਼ਾ ਖੜਕਾਉਣ ‘ਤੇ ਜਦ ਦਰਵਾਜ਼ਾ ਨਾ ਖੁੱਲਿਆ ਤਾਂ ਤਰੀਸ਼ ਦੇ ਭਰਾ ਨੇ ਦਰਵਾਜ਼ੇ ਉੱਪਰੋਂ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।