ਚੰਡੀਗੜ੍ਹ, 13 ਦਸੰਬਰ, ਦੇਸ਼ ਕਲਿਕ ਬਿਊਰੋ :
ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ‘ਚ ਫ਼ੈਸਲਾ ਸੁਣਾਇਆ ਹੈ।ਸ਼ੰਭੂ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੁੱਦੇ ਹੱਲ ਕਰਨ ਲਈ ਬਣਾਈ ਗਈ ਉੱਚ-ਸਥਾਈ ਕਮੇਟੀ ਦੀ ਸਿਫਾਰਸ਼ ‘ਚ ਕਿਹਾ ਗਿਆ ਹੈ ਕਿ ਕਿਸਾਨਾਂ ਉੱਤੇ ਕੋਈ ਬਲ ਪ੍ਰਯੋਗ ਨਾ ਕੀਤਾ ਜਾਵੇ।
ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਹੈ ਕਿ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਗਾਂਧੀਵਾਦੀ ਤਰੀਕੇ ਨਾਲ ਅੱਗੇ ਵਧਣ ਲਈ ਕਿਹਾ ਜਾਵੇ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਮੇਟੀ ਕਿਸਾਨਾਂ ਨੂੰ ਮਨਾਏ ਕਿ ਕਿਸਾਨ ਜਾਂ ਤਾਂ ਧਰਨੇ ਦਾ ਸਥਾਨ ਬਦਲ ਲੈਣ ਅਤੇ ਹਾਈਵੇ ਖਾਲੀ ਕਰਨ ਜਾਂ ਧਰਨੇ ਨੂੰ ਕੁਝ ਸਮੇਂ ਲਈ ਰੋਕ ਦੇਣ।

ਕਿਸਾਨਾਂ ਉੱਤੇ ਕੋਈ ਬਲ ਪ੍ਰਯੋਗ ਨਾ ਕੀਤਾ ਜਾਵੇ : ਸੁਪਰੀਮ ਕੋਰਟ
Published on: December 13, 2024 12:30 pm