ਕਠੂਆ ਵਿਖੇ ਘਰ ਨੂੰ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ, ਚਾਰ ਜ਼ਖਮੀ

ਰਾਸ਼ਟਰੀ

ਸ਼੍ਰੀਨਗਰ, 18 ਦਸੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕਠੂਆ ‘ਚ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਦਮ ਘੁਟਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਚਾਰ ਲੋਕ ਜ਼ਖਮੀ ਹਨ। ਚਾਰਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਕਠੂਆ ਦੇ ਸ਼ਿਵਾ ਨਗਰ ਵਿੱਚ ਸੇਵਾਮੁਕਤ ਡੀਐਸਪੀ ਅਵਤਾਰ ਕ੍ਰਿਸ਼ਨ ਪੁੱਤਰ ਕੇਸ਼ਵ ਰੈਨਾ (81) ਦੇ ਘਰ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ। ਘਰ ‘ਚ ਸੁੱਤੇ 6 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਜਦਕਿ ਚਾਰ ਜਣੇ ਬੇਹੋਸ਼ ਦੱਸੇ ਜਾ ਰਹੇ ਹਨ।ਚਾਰਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਰਨ ਵਾਲਿਆਂ ਵਿੱਚ ਸੇਵਾਮੁਕਤ ਡੀਐਸਪੀ ਵੀ ਸ਼ਾਮਲ ਹੈ।ਤਿੰਨ ਲੋਕਾਂ ਨੂੰ ਘਰੋਂ ਬਚਾਇਆ ਗਿਆ ਹੈ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦੋਂ ਕਿ ਬਚਾਅ ਦੌਰਾਨ ਇੱਕ ਗੁਆਂਢੀ ਵੀ ਜ਼ਖਮੀ ਹੋ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।