ਪੰਜਾਬ ਦੇ ਮਸ਼ਹੂਰ ਡਾਕਟਰ ਦੀ ਰਿਹਾਇਸ਼ ਤੇ ਹਸਪਤਾਲ ‘ਚ ਆਮਦਨ ਟੈਕਸ ਵਿਭਾਗ ਦਾ ਛਾਪਾ

ਪੰਜਾਬ

ਲੁਧਿਆਣਾ, 18 ਦਸੰਬਰ, ਦੇਸ਼ ਕਲਿਕ ਬਿਊਰੋ :
ਆਮਦਨ ਟੈਕਸ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਲੁਧਿਆਣਾ ਵਿੱਚ ਇੱਕ ਮਸ਼ਹੂਰ ਡਾਕਟਰ ਦੇ ਘਰ ਅਤੇ ਹਸਪਤਾਲ ਵਿੱਚ ਛਾਪਾ ਮਾਰਿਆ। ਅਧਿਕਾਰੀਆਂ ਨੂੰ ਵੱਡੀ ਮਾਤਰਾ ‘ਚ ਨਕਦੀ ਮਿਲੀ ਹੈ। ਟੈਕਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਘਰ ਅਤੇ ਹਸਪਤਾਲ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਅਧਿਕਾਰੀ ਨਕਦੀ ਦਾ ਹਿਸਾਬ ਲੈ ਰਹੇ ਹਨ।ਇਹ ਵੀ ਪਤਾ ਲੱਗਾ ਹੈ ਕਿ ਕਈ ਦਸਤਾਵੇਜ਼ ਅਧਿਕਾਰੀਆਂ ਦੇ ਹੱਥ ਲੱਗੇ ਹਨ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।