ਰਾਸਾ ਯੂ ਕੇ ਦੇ ਵਫਦ ਵੱਲੋਂ ਸਿੱਖਿਆ ਬੋਰਡ ਦੀ ਨਵ-ਨਿਯੁਕਤ ਸਕੱਤਰ ਪਰਲੀਨ ਕੌਰ ਬਰਾੜ ਦਾ ਬੁੱਕੇ ਦੇ ਕੇ ਸਵਾਗਤ ਕੀਤਾ

Punjab


ਮੋਹਾਲੀ :20 ਦਸੰਬਰ, ਦੇਸ਼ ਕਲਿੱਕ ਬਿਓਰੋ

ਮਾਨਤਾ ਪ੍ਰਾਪਤ ਅਤੇ ਅੇਫੀਲੀਏਟਿਡ ਸਕੂਲ ਐਸੋਸੀਏਸਨ  (ਰਾਸਾ ਯੂ ਕੇ  ) ਦਾ ਵਫਦ ਰਵਿੰਦਰ ਕੁਮਾਰ ਸਰਮਾਂ ਪੰਜਾਬ ਪ੍ਰਧਾਨ ਰਾਸਾ ਦੀ ਅਗਵਾਈ ਵਿੱਚ  ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵ-ਨਿਯੁਕਤ ਸਕੱਤਰ ਸ੍ਰੀ ਮਤੀ ਪਰਲੀਨ ਕੌਰ ਬਰਾੜ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ।  ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਰਾਸਾ ਯੂ ਕੇ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਾਸਾ ਵੱਲੋਂ ਸ੍ਰੀ ਮਤੀ ਬਰਾੜ ਨੂੰ ਉਨ੍ਹਾਂ ਵੱਲੋਂ  ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰ੍ਰਦਾਨ ਕਰਨ ਦੇ ਹਰ ਇਕ ਫੈਸਲੇ ਦਾ ਪੂਰਨ ਸਮੱਰਥਨ ਦਿਤਾ ਜਾਵੇਗਾ।  ਉਨ੍ਰਾਂ ਕਿਹਾ ਕਿ ਸ੍ਰੀ ਮਤੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆ ਦੇ ਖੇਤਰ ਵਿੱਚ ਮਿਆਰੀ ਕਦਮ ਚੁੱਕ ਰਹੀ ਹੈ। ਉਨ੍ਹਾਂ ਵੱਲੋਂ  ਵਿਦਿਆਰਥੀਆਂ  ਨੂੰ ਸਮੇਂ ਸਿਰ ਪੁਸਤਕਾਂ ਤਿਆਰ ਕਰਵਾਕੇ ਸਕੂਲ ਵਿੱਚ ਭੇਜਣ ਨੂੰ ਪਹਿਲ ਦਿਤੀ ਜਾ ਰਹੀ ਹੈ। ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਲਈ ਵੀ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।  ਸਿਖਿਆ ਵਿਭਾਗ ਵੱਲੋਂ ਚੁੱਕੇ ਇਨ੍ਹਾਂ ਕਦਮਾਂ ਨੂੰ ਲਾਗੂ ਕਰਨ ਲਈ ਪ੍ਰਾਈਵੇਟ ਸਕੂਲਾਂ ਤੋਂ ਸਹਿਸੋਗ ਦੀ ਆਸ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਤਾ ਕਿ ਆਉਣ ਵਾਲੇ ਸਮੇਂ ਦਫਤਰ ਵੱਲੋਂ ਪ੍ਰਾਈੇਵੇਟ ਸਕੂਲ ਜੱਥੇਬੰਦੀਆਂ ਦੀ ਇਕ ਵਿਸ਼ੇਸ ਮੀਟਿੰਗ ਸੱਦਕੇ ਪ੍ਰਾਈਵੇਟ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ।  ਸ੍ਰੀ ਰਵੀ ਸਰਮਾਂ ਪ੍ਰਧਾਨ ਰਾਸਾ ਯੂ ਕੇ ਨੇ ਕਿਹਾ ਕਿ ਵਫਦ ਵੱਲੋਂ ਸਕੱਤਰ ਸਹਿਬਾਂ ਨੂੰ ਪੁਰੇ ਸਹਿਯੋਗ ਦਾ ਭਰੋਸਾ ਵੀ ਦਿਤਾ ਗਿਆ।  ਵਫਦ ਵਿੱਚ ਰਾਸਾ ਦੇ ਪ੍ਰਧਾਨ ਰਵੀ ਕੁਮਾਰ ਸਰਮਾਂ, ਜਨਰਲ ਸਕੱਤਰ ਗੁਰਮੁੱਖ ਸਿੰਘ , ਵਾਇਸ ਚੇਅਰਮੈਨ ਐਚ ਐਸ ਕਠਾਣੀਆਂ, ਰਘਵੀਰ ਸਿੰਘ ਜਿਲ੍ਹਾ ਪਧਾਨ ਕਪੂਰਥਲਾ, ਜਸਬੀਰ ਸਿੰਘ ਸਕੱਤਰ, ਸ਼ਾਮ ਲਾਲ ਮਹਿਤਾ, ਜਨਰਲ ਸਕੱਤਰ ਬਾਬਾ ਬਕਾਲਾ ਅਤੇ ਵਿਕਰਮ ਗੁਪਤਾ ਵਾਈਸ ਪ੍ਰਧਾਨ ਰਾਸਾ ਯੂ ਕੇ ਜਿਲ੍ਹਾ ਅੰਮ੍ਰਿਤਸਰ ਆਦਿ ਹਾਜਰ ਸਨ।
ਫੋਟੋ ਰਾਸਾ : ਮਾਨਤਾ ਅਤੇ ਅੇਫੀਲੀਏਟਿਡ ਸਕੂਲ ਐਸੋਸੀਏਸਨ  (ਰਾਸਾ ਯੂ ਕੇ  ) ਦਾ ਵਫਦ ਬੋਰਡ ਦੀ ਸਕੱਤਰ ਨੂੰ ਬੁੱਕਾ ਦੇ ਕੇ ਸਵਾਗਤ ਕਰਦੇ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।