NIA ਦੇ ਛਾਪਿਆਂ ਦੀ ਲੋਕ ਸੰਗਰਾਮ ਮੋਰਚਾ ਵੱਲੋਂ ਨਿਖੇਧੀ

Punjab

ਮੋਗਾ: 20 ਦਸੰਬਰ, ਦੇਸ਼ ਕਲਿੱਕ ਬਿਓਰੋ
ਅੱਜ ਸਵੇਰੇ 5 ਵਜੇ NIA ਨੇ ਜਨਤਕ ਜਮਹੂਰੀ ਕਾਰਕੁਨਾ ਦੇ ਘਰਾਂ ਤੇ ਛਾਪੇਮਾਰੀ ਕੀਤੀ। ਐਸ ਐਫ ਐਸ ਦੇ ਸਾਬਕਾ ਪ੍ਰਧਾਨ ਦਮਨਪ੍ਰੀਤ ਪਿੰਡ ਸਦਰੌਰ, ਪੀਐਸਯੂ ਦੀ ਆਗੂ ਹਰਵੀਰ ਕੌਰ ਗੰਧੜ, ਨੌਦੀਪ ਕੌਰ ਲੇਬਰ ਰਾਈਟਸ ਕਾਰਕੁਨ ਆਦਿ ਸਾਥੀਆਂ ,ਜੋ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹਨ, ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਐਨ ਆਈ ਏ ਤੋਂ ਛਾਪੇ ਮਰਵਾਏ ਜਾ ਰਹੇ ਹਨ। ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਕ ਸੰਗਰਾਮ ਮੋਰਚਾ ਇਹਨਾਂ ਛਾਪਿਆਂ ਦੀ ਨਿਖੇਧੀ ਕਰਦਾ ਹੈ ਅਤੇ ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।