ਸੰਗਤ ਨੂੰ ਲੈ ਕੇ ਫਤਹਿਗੜ੍ਹ ਸਾਹਿਬ ਜਾ ਰਹੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟੀ

Published on: December 24, 2024 12:06 pm

ਪੰਜਾਬ

ਖੰਨਾ, 24 ਦਸੰਬਰ, ਦੇਸ਼ ਕਲਿਕ ਬਿਊਰੋ :

ਖੰਨਾ ‘ਚ ਤੇਜ਼ ਰਫਤਾਰ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਏ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਸਾਰੇ ਫਤਹਿਗੜ੍ਹ ਸਾਹਿਬ ਜਾ ਰਹੇ ਸਨ।
ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਟਰਾਲੀ ਦੇ ਪਿੱਛੇ ਆ ਰਹੇ ਇੱਕ ਕਾਰ ਚਾਲਕ ਵੱਲੋਂ ਬਣਾਈ ਗਈ। ਵੀਡੀਓ ‘ਚ ਟਰੈਕਟਰ ਟਰਾਲੀ ਦੀ ਸਪੀਡ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਚਲਾਉਣ ਦਾ ਤਰੀਕਾ ਵੀ ਖਤਰਨਾਕ ਹੈ। ਅੱਗੇ ਜਾ ਕੇ ਇਹ ਟਰੈਕਟਰ ਟਰਾਲੀ ਪਿੰਡ ਗੱਗੜਮਾਜਰਾ ਨੇੜੇ ਬੇਕਾਬੂ ਹੋ ਕੇ ਪਲਟ ਗਈ।

ਹਾਦਸੇ ਦੇ ਚਸ਼ਮਦੀਦ ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਸੰਗਤ ਦੀ ਟਰਾਲੀ ਦੋਰਾਹਾ ਤੋਂ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਸੀ। ਇਸ ਦੀ ਸਪੀਡ ਜ਼ਿਆਦਾ ਸੀ। ਇਸ ਨੂੰ ਦੇਖ ਕੇ ਲੱਗਦਾ ਸੀ ਕਿ ਕੋਈ ਅਣਜਾਣ ਇਸ ਨੂੰ ਚਲਾ ਰਿਹਾ ਸੀ। ਤੇਜ਼ ਰਫ਼ਤਾਰ ਕਾਰਨ ਟਰੈਕਟਰ ਟਰਾਲੀ ਪਲਟ ਗਈ।
ਟਰਾਲੀ ਵਿੱਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਕ ਹੇਠਾਂ ਸੜਕ ‘ਤੇ ਡਿੱਗ ਗਿਆ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਦੇ ਡਾਕਟਰ ਆਕਾਸ਼ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਅਤੇ ਰਣਜੀਤ ਵਾਸੀ ਕਪੂਰਥਲਾ ਜ਼ਖ਼ਮੀ ਹੋ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।