ਸੁਪਰੀਮ ਕੋਰਟ ਕੇਂਦਰ ਸਰਕਾਰ ਦੀ ਗੱਲ ਕਰ ਰਹੀ ਹੈ: ਡੱਲੇਵਾਲ

ਪੰਜਾਬ

ਖਨੌਰੀ ਬਾਰਡਰ: 28 ਦਸੰਬਰ, ਦੇਸ਼ ਕਲਿੱਕ ਬਿਓਰੋ
ਪਿਛਲੇ 32 ਦਿਨਾਂ ਤੋਂ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਕੇਂਦਰ ਸਰਕਾਰ ਦੇ ਸ਼ਬਦ ਕਹਿ ਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਕੋਰਟ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਹਿਣ। ਉਹਨਾਂ ਕਿਹਾ “ਮੇਰੀ ਚਿੰਤਾ ਕਰਨ ਲਈ ਕੋਰਟ ਦਾ ਸ਼ੁਕਰੀਆ”। ਅਦਾਲਤ ਕੇਂਦਰ ਦੀ ਬੋਲੀ ਬੋਲ ਰਹੀ ਹੈ। ਕੋਰਟ ਵੀ ਚਾਹੁੰਦੀ ਹੈ ਕਿ ਮੋਰਚੇ ‘ਤੇ ਐਕਸ਼ਨ ਹੋਵੇ। ਸਰਕਾਰ ਤਾਂ ਐਸੇ ਸ਼ਬਦ ਕਹਿ ਸਕਦੀ ਹੈ ਕੋਰਟ ਨਹੀਂ ਕਹਿ ਸਕਦੀ। ਅਦਾਲਤ ਨੂੰ ਅਪੀਲ ਕਿ ਸਾਨੂੰ ਆਦੇਸ਼ ਦੇਣ ਦੀ ਬਜਾਏ ਕੇਂਦਰ ਸਰਕਾਰ ਨੂੰ ਆਦੇਸ਼ ਦੇਵੇ। ਅਦਾਲਤ ਵੀ ਕਿਸਾਨਾਂ ਤੇ ਸਖਤੀ ਦੇ ਆਦੇਸ਼ ਦੇ ਰਹੀ ਹੈ ਜੋ ਕੇਂਦਰ ਦੇ ਹੀ ਸ਼ਬਦ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।