ਨਵੀਂ ਦਿੱਲੀ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਦੱਖਣੀ ਕੋਰੀਆ ਵਿੱਚ ਜਹਾਜ਼ ਕਰੈਸ਼ ਹੋਣ ਕਾਰਨ ਵਾਪਰੇ ਇਕ ਭਿਆਨਕ ਹਾਦਸੇ ਵਿੱਚ 28 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜਹਾਜ਼ ਰਨਵੇ ਤੋਂ ਫਿਸਲਕੇ ਕੰਧ ਨਾਲ ਜਾ ਟਕਰਾਇਆ। ਮੁਆਨ ਏਅਰਪੋਰਟ ਉਤੇ ਵਾਪਰੇ ਇਸ
ਇਸ ਹਾਦਸੇ ਵਿੱਚ ਹੁਣ ਤੱਕ 28 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 175 ਸਵਾਰੀਆਂ ਅਤੇ 6 ਕਰੂ ਮੈਂਬਰਾਂ ਕੁਲ 181 ਲੋਕ ਸਵਾਰ ਸਨ। ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਦੁਰਘਟਨਾ ਦੱਖਣੀ ਜਿਓਲਾ ਪ੍ਰਾਂਤ ਵਿੱਚ ਉਸ ਹੋਈ ਜਦੋਂ ਜੇਜੂ ਏਅਰ ਦੀ ਉਡਾਨ ਨੰਬਰ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ।