ਕੋਲਕਾਤਾ, 2 ਜਨਵਰੀ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਕੰਨੂਰ ‘ਚ ਬੁੱਧਵਾਰ ਸ਼ਾਮ ਨੂੰ ਸਕੂਲੀ ਬੱਸ ਪਲਟਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ। 14 ਬੱਚੇ ਜ਼ਖਮੀ ਹੋਏ ਹਨ। ਇਹ ਬੱਸ ਕੁਰੂਮਾਥੁਰ ਚਿਨਮਯ ਸਕੂਲ ਦੀ ਸੀ। ਬੱਸ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਵਾਪਸ ਲੈ ਕੇ ਜਾ ਰਹੀ ਸੀ।
ਪੁਲ ਤੋਂ ਉਤਰਦੇ ਸਮੇਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਬੱਸ ਤੇਜ਼ੀ ਨਾਲ ਢਲਾਣ ਤੋਂ ਉਤਰਨ ਲੱਗੀ।ਫਿਰ ਇਹ ਇੱਕ ਚੌਰਾਹੇ ਦੇ ਕੋਲ ਇੱਕ ਖੰਭੇ ਨਾਲ ਟਕਰਾ ਗਈ ਅਤੇ ਦੋ ਵਾਰ ਪਲਟ ਗਈ।
ਇਹ ਸਾਰੀ ਘਟਨਾ ਨੇੜਲੇ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਸ ਢਲਾਨ ਤੋਂ ਉਤਰਨ ਲੱਗਦੀ ਹੈ।ਬੱਸ ਆਪਣਾ ਸੰਤੁਲਨ ਗੁਆ ਬੈਠਦੀ ਹੈ ਤੇ ਖੱਬੇ ਪਾਸੇ ਪਲਟ ਜਾਂਦੀ ਹੈ।
