ਖੰਨਾ ‘ਚ ਕਾਰ ਸਵਾਰਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਅਗਵਾ, ਅੱਧ-ਮਰਿਆ ਕਰਕੇ ਸੁੱਟਿਆ

Published on: January 9, 2025 12:05 pm

ਪੰਜਾਬ

ਖੰਨਾ ‘ਚ ਕਾਰ ਸਵਾਰਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਅਗਵਾ, ਅੱਧ-ਮਰਿਆ ਕਰਕੇ ਸੁੱਟਿਆ

ਖੰਨਾ, 9 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਖੰਨਾ ‘ਚ ਬਦਮਾਸ਼ਾਂ ਨੇ ਪਹਿਲਾਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਫਿਰ ਉਹ ਉਸ ਨੂੰ ਅਗਵਾ ਕਰਕੇ ਲੈ ਗਏ। ਜਿੱਥੇ ਉਨ੍ਹਾਂ ਫਿਰ ਉਸ ਨੂੰ ਕੁੱਟਿਆ। ਬਾਅਦ ‘ਚ ਉਨ੍ਹਾਂ ਨੇ ਉਸ ਨੂੰ ਅੱਧ-ਮਰਿਆ ਇਕ ਨਿੱਜੀ ਹਸਪਤਾਲ ਦੇ ਕੋਲ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਘਟਨਾ ਜੀਟੀਬੀ ਮਾਰਕੀਟ ਵਿੱਚ ਵਾਪਰੀ। ਜ਼ਖ਼ਮੀ ਦੀ ਪਛਾਣ ਲਲਿਤ ਜੋਸ਼ੀ ਵਾਸੀ ਨਵੀਂ ਅਬਾਦੀ ਖੰਨਾ ਵਜੋਂ ਹੋਈ ਹੈ। ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲਲਿਤ ਜੋਸ਼ੀ ਆਪਣੇ ਦੋਸਤਾਂ ਨਾਲ ਜੀਟੀਬੀ ਮਾਰਕੀਟ ‘ਚ ਖੜ੍ਹਾ ਸੀ। ਉੱਥੇ ਇੱਕ ਕੁੜੀ ਆ ਕੇ ਉਸ ਨਾਲ ਗੱਲ ਕਰਦੀ ਹੈ। ਫਿਰ ਕਾਰ ‘ਚ 4-5 ਨੌਜਵਾਨ ਆਉਂਦੇ ਹਨ ਅਤੇ ਉਨ੍ਹਾਂ ਨੇ ਆਉਂਦੇ ਹੀ ਲਲਿਤ ਜੋਸ਼ੀ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਲਲਿਤ ਖੂਨ ਨਾਲ ਲੱਥਪੱਥ ਹੋ ਕੇ ਖੁਦ ਹਸਪਤਾਲ ਜਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਹਸਪਤਾਲ ਦੇ ਬਾਹਰ ਬੇਹੋਸ਼ ਹੋ ਕੇ ਡਿੱਗ ਪਿਆ। ਫਿਰ ਰਾਹਗੀਰਾਂ ਨੇ ਉਸ ਨੂੰ ਸੰਭਾਲਿਆ।
ਡੀਐਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।