ਸੰਘਣੀ ਧੁੰਦ ਕਾਰਨ ਪੰਜ ਵਾਹਨ ਟਕਰਾਏ, ਲੜਕੀ ਦੀ ਮੌਤ ਕਈ ਜ਼ਖਮੀ

Published on: January 10, 2025 2:32 pm

ਪੰਜਾਬ

ਸੰਘਣੀ ਧੁੰਦ ਕਾਰਨ ਪੰਜ ਵਾਹਨ ਟਕਰਾਏ, ਲੜਕੀ ਦੀ ਮੌਤ ਕਈ ਜ਼ਖਮੀ

ਬਰਨਾਲਾ: 10 ਜਨਵਰੀ, ਦੇਸ਼ ਕਲਿੱਕ ਬਿਓਰੋ
ਅੱਜ ਸਵੇਰੇ ਸਵੇਰੇ ਬਰਨਾਲਾ -ਲੁਧਿਆਣਾ ਸੜਕ ‘ਤੇ ਮਹਿਲ ਕਲਾਂ ਦੇ ਕੋਲ ਵਜ਼ੀਦਕੇ ਪਿੰਡ ਨਜ਼ਦੀਕ ਪੀ ਆਰ ਟੀ ਸੀ ਦੀ ਬੱਸ ਸਮੇਤ ਪੰਜ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖਮੀ ਹੋ ਗਈਆਂ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੀ ਆਰ ਟੀ ਸੀ ਦੀ ਬੱਸ ਬਰਨਾਲੇ ਤੋਂ ਲੁਧਿਆਣੇ ਜਾ ਰਹੀ ਸੀ। ਜਦੋਂ ਬੱਸ ਵਜ਼ੀਦਕੇ ਪਿੰਡ ਕੇਲ ਪਹੁੰਚੀ ਤਾਂ ਇੱਟਾਂ ਨਾਲ ਭਰੀ ਟਰਾਲੀ ਅਚਾਨਕ ਸੜਕ ‘ਤੇ ਆ ਚੜ੍ਹੀ। ਜਿਸ ਕਾਰਨ ਮੇਨ ਸੜਕ ਤੇ ਜਾ ਰਹੀ ਬੱਸ ਟਰਾਲੀ ਨਾਲ ਟਕਰਾਅ ਗਈ। ਉਸ ਤੋਂ ਬਾਅਦ ਟਰਾਲਾ ਆ ਗਿਆ । ਆਪਣਾ ਡਿੱਗਿਆ ਪਰਸ ਚੁੱਕ ਰਹੀ ਲੜਕੀ ਟਰਾਲੇ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ 3ਤੇ ਹੀ ਉਸ ਦੀ ਮੌਤ ਹੋ ਗਈ। ਜ਼ਖਮੀ ਸਵਾਰੀਆਂ ਨੂੰ ਬਰਨਾਲਾ ਦੇ ਹੋਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।