ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਵੱਲੋਂ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ

Punjab

ਫਾਜ਼ਿਲਕਾ ਦੀ ਧਰਮਪਤਨੀ ਵੱਲੋਂ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ

ਫਾਜ਼ਿਲਕਾ, 18 ਜਨਵਰੀ 2025: ਦੇਸ਼ ਕਲਿੱਕ ਬਿਓਰੋ

ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਤੇ ਪ੍ਰਧਾਨ ਖੁਸ਼ੀ ਫਾਊਂਡੇਸ਼ਨ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਵਾਹਨ ਚਾਲਕਾਂ ਨੂੰ ਬਚਾਉਣ ਲਈ ਵਹੀਕਲਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ।

          ਉਨ੍ਹਾਂ ਰਿਫਲੈਕਟਰ ਵੰਡਦੇ ਸਮੇਂ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨਾਂ ਤੇ ਇਹ ਰਿਫਲੈਕਟਰ ਜ਼ਰੂਰ ਲਗਾਉਣ। ਕਿਉਂਕਿ ਅਜਿਹਾ ਕਰਨ ਨਾਲ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਜਦੋਂ ਦੂਸਰੇ ਵਾਹਨ ਦੀ ਲਾਈਟ ਰਿਫਲੈਕਟਰ ਤੇ ਪੈਂਦੀ ਹੈ ਤਾਂ ਇਹ ਰਿਫਲੈਕਟਰ ਚਮਕਦੇ ਹਨ ਜਿਸ ਕਾਰਨ ਵਾਹਨ ਚਾਲਕ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਹੈ ਤੇ ਉਹ ਸਾਵਧਾਨ ਹੋ ਜਾਂਦਾ ਹੈ ਜਿਸ ਕਾਰਨ ਹਾਦਸਿਆਂ ਦਾ ਖਤਰਾ ਟਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਫਲੈਕਟਰ ਵੰਡਣ ਦਾ ਉਦੇਸ਼ ਹੈ ਕਿ ਵਾਹਨ ਚਾਲਕਾਂ ਵੱਲੋਂ ਰਿਫਲੈਕਟਰ ਲਗਾ ਕੇ ਧੁੰਦ ਕਾਰਨ ਸੜਕਾਂ ਤੇਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਹੈ ਰਾਤ ਤੇ ਧੁੰਦ ਸਮੇਂ ਚੱਲ ਰਹੇ ਵਾਹਨਾਂ ਨੂੰ ਦਿਖਣਯੋਗ ਬਣਾਉਣਾ ਹੈ।    

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।