ਖੇਤੀਬਾੜੀ ਮੰਤਰੀ ਨੇ ਲਗਭਗ 8 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ  ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

Punjab

ਖੇਤੀਬਾੜੀ ਮੰਤਰੀ ਨੇ ਲਗਭਗ 8 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ  ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

ਕੈਬਨਿਟ ਮੰਤਰੀ ਨੇ ਲੰਬੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

ਲੰਬੀ/ਮਲੋਟ / ਸ੍ਰੀ ਮੁਕਤਸਰ ਸਾਹਿਬ, 23 ਜਨਵਰੀ, ਦੇਸ਼ ਕਲਿੰਕ ਬਿਚਰੋ

ਸ.ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ,ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 8 ਕਰੋੜ 48 ਲੱਖ ਲਾਗਤ ਨਾਲ  ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦਿਆਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਭਲਾਈ ਲਈ ਅਗਾਂਹਵਧੂ ਕਦਮ ਚੁੱਕੇ ਜਾ ਰਹੇ ਹਨ।
                             ਉਹਨਾਂ ਆਪਣੇ ਦੌਰੇ ਦੌਰਾਨ ਪਿੰਡ ਪੰਜਾਵਾ, ਹਾਕੂਵਾਲਾ, ਫਤੂਹੀਵਾਲਾ, ਖੇਮਾ ਖੇੜਾ,  ਭਾਈ ਕਾ ਕੇਰਾ, ਮਾਹਣੀ ਖੇੜਾ, ਗੁਰੂਸਰ ਯੋਧਾ, ਬੁਰਜ ਸਿਧਵਾਂ, ਮੋਹਲਾਂ, ਬੋਦੀਵਾਲਾ ਅਤੇ ਪਿੰਡ ਮਾਹੂਆਣਾ ਵਿੱਚ ਬਣਨ ਵਾਲੀਆਂ ਫਿਰਨੀਆਂ ਦੇ  ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ।
          ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿਚਲੀਆਂ ਫਿਰਨੀਆਂ ਦੇ ਪੱਕਾ ਬਨਣ ਨਾਲ ਪਿੰਡ ਨਿਵਾਸੀਆਂ ਨੂੰ ਬਹੁਤ ਜਿ਼ਆਦਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਪਿੰਡਾਂ ਦੀ ਨੁਹਾਰ ਬਦਲੇਗੀ।
                               ਇਸ ਮੌਕੇ ਉਹਨਾਂ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਿਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ।
                             ਇਸ ਮੌਕੇ ਤੇ ਸ੍ਰੀ ਰਣਧੀਰ ਸਿੰਘ ਖੁੱਡੀਆ, ਸ੍ਰੀ ਰਮੇਸ਼ ਕੁਮਾਰ ਸਰਪੰਚ ਪੰਜਾਵਾ, ਸ੍ਰੀ ਗੁਰਦੀਪ ਸਿੰਘ ਸਰਪੰਚ ਹਾਕੂਵਾਲਾ, ਸ੍ਰੀ ਜਗਵਿੰਦਰ ਸਿੰਘ ਸਰਪੰਚ ਭੀਟੀਵਾਲਾ, ਸ੍ਰੀ ਰੁਪਿੰਦਰ ਸਿੰਘ ਸਿੱਧੂ ਸਰਪੰਚ ਖੁੱਡੀਆਂ, ਸ੍ਰੀ ਸਿ਼ਵਰਾਜ ਸਿੰਘ ਸਰਪੰਚ ਫਤੂਹੀਖੇੜਾ, ਸ੍ਰੀ ਮਨਪ੍ਰੀਤ ਸਿੰਘ  ਮਾਹਣੀ ਖੇੜਾ, ਸ੍ਰੀ ਗੁਰਪ੍ਰੀਤ ਸਿੰਘ ਭਾਈ ਕਾ ਕੇਰਾ, ਸ੍ਰੀ ਜਗਸੀਰ ਸਿੰਘ ਬਲੋਚ ਕੇਰਾ, ਸ੍ਰੀ ਰਣਜੀਤ ਸਿੰਘ ਸਰਪੰਚ ਬੁਰਜਾਂ, ਸ੍ਰੀ ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ, ਸ੍ਰੀ ਰਣਜੀਤ ਸਿੰਘ ਸਰਪੰਚ ਬੁਰਜਾਂ,ਸ੍ਰੀ ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ  ਅਤੇ ਸ੍ਰੀ ਸੁੱਖਾ ਸਿੰਘ ਗੁਰੂਸਰ ਜੋਧਾ, ਪਾਲਾ ਬੁਰਜਾ, ਤੋਂ ਇਲਾਵਾ  ਪਤਵੰਤੇ ਵਿਅਕਤੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।