ਚੰਡੀਗੜ੍ਹ ਮੇਅਰ ਚੋਣ: ਸੁਪਰੀਮ ਕੋਰਟ ਨੇ ਹਾਈਕੋਰਟ ਦੇ ਸਾਬਕਾ ਜੱਜ ਨੂੰ ਆਬਜ਼ਰਬਰ ਲਾਇਆ

Punjab

ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਚੋਣ ਲਈ ਹਾਈਕੋਰਟ ਦੇ ਸਾਬਕਾ ਜੱਜ ਆਬਜ਼ਰਬਰ ਨਿਯੁਕਤ

ਨਵੀਂ ਦਿੱਲੀ: 27 ਜਨਵਰੀ, ਦੇਸ਼ ਕਲਿੱਕ ਬਿਓਰੋ

ਸੁਪਰੀਮ ਕੋਰਟ ਵੱਲੋਂ 30 ਜਨਵਰੀ ਨੂੰ ਹੋਣ ਵਾਲੀ ਚੰਡੀਗੜ੍ਹ ਮੇਅਰ ਦੀ ਚੋਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜੈ ਸ਼੍ਰੀ ਠਾਕੁਰ ਨੂੰ ਨਿਗਰਾਨੀ ਕਰਨ ਲਈ ਇੱਕ ਸੁਤੰਤਰ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।

ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹੁਕਮ ਦਿੱਤਾ ਕਿ ਚੋਣ ਦੀ ਕਾਰਵਾਈ ਨਿਯੁਕਤ ਕੀਤੇ ਅਬਜ਼ਰਵਰ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ ਅਤੇ ਚੋਣ ਕਾਰਵਾਈ ਦੀ ਵਿਵਸਥਿਤ ਵੀਡੀਓਗ੍ਰਾਫੀ ਕੀਤੀ ਵੀ ਜਾਵੇਗੀ। ਬੈਂਚ ਨੇ ਰਿਟਰਨਿੰਗ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਨਿਯੁਕਤ ਕੀਤੇ ਸੁਤੰਤਰ ਨਿਗਰਾਨ ਨਾਲ ਸੰਪਰਕ ਕਰਨ ਅਤੇ ਚੋਣ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਮਾਣਯੋਗ ਸਾਬਕਾ ਜੱਜ ਨਾਲ ਤਾਲਮੇਲ ਕਰੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।