ਬਾਗਪਤ ‘ਚ ਧਾਰਮਿਕ ਸਮਾਗਮ ਦੌਰਾਨ ਹਾਦਸਾ, 80 ਤੋਂ ਵੱਧ ਸ਼ਰਧਾਲੂ ਜ਼ਖ਼ਮੀ, ਕਈਆਂ ਦੀ ਹਾਲਤ ਨਾਜ਼ੁਕ
ਬਾਗਪਤ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਬਾਗਪਤ ‘ਚ ਜੈਨ ਭਾਈਚਾਰੇ ਦੇ ਨਿਰਵਾਣ ਮਹਾਉਤਸਵ ਦੌਰਾਨ ਅੱਜ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ 65 ਫੁੱਟ ਉੱਚੀ ਸਟੇਜ ਦੀਆਂ ਪੌੜੀਆਂ ਅਚਾਨਕ ਟੁੱਟ ਗਈਆਂ। ਇਸ ਕਾਰਨ ਬਹੁਤ ਸਾਰੇ ਸ਼ਰਧਾਲੂ ਇੱਕ ਦੂਜੇ ‘ਤੇ ਡਿੱਗਣ ਲੱਗੇ। ਇਸ ਕਾਰਨ ਭਗਦੜ ਵਰਗੀ ਸਥਿਤੀ ਬਣ ਗਈ। ਹਾਦਸੇ ਵਿੱਚ 80 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਸਥਾਨਕ ਲੋਕ ਖੂਨ ਨਾਲ ਲੱਥਪੱਥ ਸ਼ਰਧਾਲੂਆਂ ਨੂੰ ਈ-ਰਿਕਸ਼ਾ ਰਾਹੀਂ ਹਸਪਤਾਲ ਲਿਜਾ ਰਹੇ ਹਨ। ਇਹ ਹਾਦਸਾ ਸਵੇਰੇ 7 ਤੋਂ 8 ਵਜੇ ਦੇ ਦਰਮਿਆਨ ਉਸ ਸਮੇਂ ਵਾਪਰਿਆ ਜਦੋਂ ਨਿਰਵਾਣ ਮਹਾਉਤਸਵ ਦੌਰਾਨ ਭਗਵਾਨ ਆਦਿਨਾਥ ਨੂੰ ਲੱਡੂ (ਪ੍ਰਸ਼ਾਦ) ਚੜ੍ਹਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ।
