ਅਬੋਹਰ : 16 ਸਾਲਾ ਨਾਬਾਲਗ ਵਲੋਂ 8 ਸਾਲਾ ਗੁਆਂਢੀ ਬੱਚੀ ਨਾਲ ਦਿਨ ‘ਚ ਤਿੰਨ ਵਾਰ ਬਲਾਤਕਾਰ

ਪੰਜਾਬ

ਅਬੋਹਰ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਅਬੋਹਰ ‘ਚ 16 ਸਾਲਾ ਨਾਬਾਲਗ ਨੇ ਆਪਣੀ 8 ਸਾਲਾ ਗੁਆਂਢੀ ਲੜਕੀ ਨਾਲ ਇੱਕੋ ਦਿਨ ‘ਚ ਤਿੰਨ ਵਾਰ ਬਲਾਤਕਾਰ ਕੀਤਾ। ਇਹ ਘਟਨਾ 26 ਜਨਵਰੀ ਨੂੰ ਸੀਤੋ ਗੁੰਨੋ ਸਬ ਤਹਿਸੀਲ ਦੇ ਇੱਕ ਪਿੰਡ ਵਿੱਚ ਵਾਪਰੀ,ਉਦੋਂ ਲੜਕੀ ਘਰ ਵਿੱਚ ਇਕੱਲੀ ਸੀ।
ਘਟਨਾ ਦੇ ਸਮੇਂ ਪੀੜਤਾ ਦੀ ਮਾਂ ਦਾਣਾ ਮੰਡੀ ‘ਚ ਮਜ਼ਦੂਰੀ ਕਰਨ ਗਈ ਹੋਈ ਸੀ ਅਤੇ ਉਸ ਦਾ ਪਿਤਾ ਪੇਂਟਰ ਦਾ ਕੰਮ ਕਰਨ ਲਈ ਸ਼੍ਰੀਗੰਗਾਨਗਰ ਗਿਆ ਹੋਇਆ ਸੀ।ਮੁਲਜ਼ਮ ਨਾਬਾਲਗ ਨੇ ਪਹਿਲਾਂ ਬੱਚੀ ਨੂੰ ਬਿੱਲੀਆਂ ਦੇ ਬੱਚੇ ਦਿਖਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ, ਜਿੱਥੇ ਉਸ ਨੇ ਪਹਿਲੀ ਵਾਰ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਲੜਕੀ ਨੂੰ ਖੇਤਾਂ ‘ਚ ਲੈ ਗਿਆ, ਜਿੱਥੇ ਉਸ ਨੇ ਦੋ ਵਾਰ ਹੋਰ ਬਲਾਤਕਾਰ ਕੀਤਾ।
ਸ਼ਾਮ ਨੂੰ ਜਦੋਂ ਲੜਕੀ ਦੀ ਮਾਂ ਘਰ ਪਰਤੀ ਤਾਂ ਪੀੜਤਾ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ। ਪਰਿਵਾਰ ਵਾਲੇ ਤੁਰੰਤ ਲੜਕੀ ਨੂੰ ਸਿਵਲ ਹਸਪਤਾਲ ਲੈ ਕੇ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।