ਟੀ-20 ਸੀਰੀਜ : ਇੰਗਲੈਂਡ ਨੇ ਭਾਰਤ ਨੂੰ 26 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ: 28 ਜਨਵਰੀ, ਦੇਸ਼ ਕਲਿੱਕ ਬਿਓਰੋ
ਤੀਜੇ ਟੀ 20 ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤ ਦੀ ਟੀਮ ਨੂੰ 26 ਦੌੜਾਂ ਨਾਲ ਹਰਾ ਦਿੱਤਾ ਹੈ। ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਭਾਰਤ ਨੇ ਗੇਂਦਬਾਜ਼ੀ ਦੀ ਚੋਣ ਕੀਤੀ। ਇੰਗਲੈਂਡ ਨੇ 9 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ। ਜਵਾਬ ‘ਚ ਟੀਮ ਇੰਡੀਆ 9 ਵਿਕਟਾਂ ਗੁਆ ਕੇ 145 ਦੌੜਾਂ ਹੀ ਬਣਾ ਸਕੀ।ਇੰਗਲੈਂਡ ਵੱਲੋਂ ਬੇਨ ਡਕੇਟ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਲਿਆਮ ਲਿਵਿੰਗਸਟਨ ਨੇ 43 ਅਤੇ ਜੋਸ ਬਟਲਰ ਨੇ 24 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪੰਡਯਾ ਨੇ 40 ਅਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੈਮੀ ਓਵਰਟਨ ਨੇ 3, ਜੋਫਰਾ ਆਰਚਰ ਅਤੇ ਬ੍ਰਾਈਡਨ ਕਾਰਸ ਨੇ 2-2 ਵਿਕਟਾਂ ਹਾਸਲ ਕੀਤੀਆਂ।