ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਪੰਜਾਬ ਸਰਕਾਰ ਦੇ ਕੋਚਿੰਗ ਸੈਂਟਰਾਂ ਦੀ ਭੂਮਿਕਾ ਅਹਿਮ

ਖੇਡਾਂ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਪੰਜਾਬ ਸਰਕਾਰ ਦੇ ਕੋਚਿੰਗ ਸੈਂਟਰਾਂ ਦੀ ਭੂਮਿਕਾ ਅਹਿਮ

ਮੋਹਾਲੀ ਜ਼ਿਲੇ ਵਿੱਚ 20 ਕੋਚਿੰਗ ਸੈਂਟਰ ਕਾਰਜਸ਼ੀਲ

ਖੇਡ ਸੈਂਟਰਾਂ ਵਿੱਚ 771 ਦੇ ਕਰੀਬ ਖਿਡਾਰੀ ਕਰਦੇ ਨੇ ਪ੍ਰੈਕਟਿਸ

ਮੋਹਾਲੀ, 28 ਜਨਵਰੀ 2025: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਵਰਗਾ ਅਹਿਮ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਉੱਥੇ ਜ਼ਿਲਿਆਂ ਵਿੱਚ ਚਲਦੇ ਖੇਡ ਕੋਚਿੰਗ ਸੈਂਟਰ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਸੇ ਲੜੀ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 20 ਕੋਚਿੰਗ ਸੈਂਟਰ ਕਾਰਜ਼ਸੀਲ ਹਨ, ਜਿਨ੍ਹਾਂ ਵਿੱਚ ਰੋਜ਼ਾਨਾ 771 ਦੇ ਕਰੀਬ ਨੌਜਵਾਨ ਖੇਡ ਪ੍ਰੈਕਟਿਸ ਕਰਦੇ ਹਨ।

      ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ 20 ਕੋਚਿੰਗ ਸੈਂਟਰਾਂ ਵਿੱਚ  ਖੇਡ ਭਵਨ, ਸੈਕਟਰ-78 ਮੋਹਾਲੀ (ਫੁੱਟਬਾਲ), ਸਪੋਰਟਸ ਸਟੇਡੀਅਮ ਪਿੰਡ ਚੰਦੋ ਗੋਬਿੰਦਗੜ੍ਹ, ਮੋਹਾਲੀ (ਫੁੱਟਬਾਲ), ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ-1 ਮੋਹਾਲੀ,(ਹੈਂਡਬਾਲ), ਸਪੋਰਟਸ ਸਟੇਡੀਅਮ ਪਿੰਡ ਚੰਦੋ ਗੋਬਿੰਦਗੜ੍ਹ, ਮੋਹਾਲੀ (ਬਾਸਕਿਟਬਾਲ), ਖੇਡ ਭਵਨ, ਸੈਕਟਰ-78 (ਤੈਰਾਕੀ), ਖੇਡ ਭਵਨ ਸੈਕਟਰ-63 (ਤੈਰਾਕੀ), ਸੀਨੀਅਰ ਬਲਬੀਰ ਸਿੰਘ ਇੰਟਰਨਸ਼ਨਲ ਹਾਕੀ ਸਟੇਡੀਅਮ ਸੈਕਟਰ-63 (ਹਾਕੀ), ਖੇਡ ਭਵਨ ਸੈਕਟਰ-78 (ਜਿਮਨਾਸਟਿਕ), ਖੇਡ ਭਵਨ ਸੈਕਟਰ-78 (ਕੁਸ਼ਤੀ), ਸ਼ੂਟਿੰਗ ਰੇਂਜ ਫੇਜ਼- 6, ਮੋਹਾਲੀ (ਸ਼ੂਟਿੰਗ), ਖੇਡ ਭਵਨ ਸੈਕਟਰ-63 (ਵਾਲੀਬਾਲ), ਮੌਲੀ ਬੈਦਵਾਨ ਸੈਕਟਰ-80 (ਵੇਟ ਲਿਫਟਿੰਗ), ਖੇਡ ਭਵਨ ਸੈਕਟਰ-63 (ਵੇਟ ਲਿਫਟਿੰਗ), ਸ੍ਰੀ ਵਿਸ਼ਵਕਰਮਾ ਮਹਾਂਵੀਰ ਜਿਮਨੇਜ਼ੀਅਮ ਐਂਡ ਰੈਸਲਿੰਗ ਕੱਲਬ, ਮੁੱਲਾਂਪੁਰ ਗਰੀਬਦਾਸ, ਮੋਹਾਲੀ (ਕੁਸ਼ਤੀ), ਖੇਡ ਭਵਨ ਸੈਕਟਰ-78 (ਬੈਡਮਿੰਟਨ), ਖੇਡ ਭਵਨ ਸੈਕਟਰ-78 (ਕੁਸ਼ਤੀ), ਖੇਡ ਭਵਨ ਸੈਕਟਰ-78 (ਐਥਲੈਟਿਕਸ), ਖੇਡ ਭਵਨ ਸੈਕਟਰ-78 (ਬਾਸਕਿਟਬਾਲ), ਸਰਕਾਰੀ ਹਾਈ ਸਕੂਲ ਦੇਵੀ ਨਗਰ (ਅਬਰਾਵਾ) ਗੁਰਸੇਵਕ ਸਿੰਘ ਸਟੇਡੀਅਮ, ਮੋਹਾਲੀ (ਕਬੱਡੀ), ਖੇਡ ਭਵਨ ਸੈਕਟਰ-78 (ਜੂਡੋ), ਖੇਡ ਭਵਨ ਸੈਕਟਰ-78 (ਖੇਲੋ ਇੰਡੀਆ ਸੈਂਟਰ)(ਫੁੱਟਬਾਲ), ਖੇਡ ਭਵਨ ਸੈਕਟਰ-78 (ਫੈਂਸਿੰਗ) 

ਖੇਡ ਸੈਂਟਰ ਸ਼ਾਮਲ ਹਨ।
ਜ਼ਿਲ੍ਹਾ ਖੇਡ ਅਫਸਰ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਸਾਹਬਿਜ਼ਾਦਾ ਅਜੀਤ ਸਿੰਘ ਨਗਰ ਦੇ ਸੈਂਟਰਾਂ ਵਿੱਚ 771 ਦੇ ਕਰੀਬ ਖਿਡਾਰੀ ਪ੍ਰੈਕਟਿਸ ਕਰਦੇ ਹਨ। ਇਸੇ ਤਹਿਤ ਜ਼ਿਲ੍ਹੇ ਵਿੱਚ ਕਾਰਜਸ਼ੀਲ ਸੈਂਟਰਾਂ ਵਿੱਚ ਅਥਲੈਟਿਕਸ ਦੇ 25, ਬਾਸਕਟਬਾਲ ਦੇ 60, ਜਿਮਨਾਸਟਿਕਸ ਦੇ 120, ਕਬੱਡੀ ਦੇ 40, ਕੁਸ਼ਤੀ ਦੇ 47, ਬੈਡਮਿੰਟਨ ਦੇ 55, ਹਾਕੀ ਦੇ 80, ਫੁੱਟਬਾਲ ਦੇ 102, ਹੈਂਡਬਾਲ ਦੇ 74 , ਤੈਰਾਕੀ ਦੇ 30, ਸੂਟਿੰਗ ਦੇ 25, ਵਾਲੀਬਾਲ ਦੇ 47, ਵੇਟਲਿਫਟਿੰਗ ਦੇ 15, ਜੂਡੋ ਦੇ 26 ਅਤੇ ਫੈਂਸਿੰਗ ਦੇ 25 ਖਿਡਾਰੀ ਪ੍ਰੈਕਟਿਸ ਕਰਦੇ ਹਨ। ਸੈਂਟਰਾਂ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਟ੍ਰੇਨਿੰਗ, ਖੇਡਾਂ ਦਾ ਸਾਜੋ ਸਮਾਨ ਅਤੇ ਖੁਰਾਕ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ। ਇਸਦੇ ਨਾਲ ਨਾਲ ਇਨ੍ਹਾਂ ਸੈਂਟਰਾਂ ਵਿੱਚ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਵੀ ਲਾਈਆ ਜਾਂਦੀਆਂ ਹਨ, ਜਿਨ੍ਹਾਂ ਵਿੱਚ ਖਿਡਾਰੀ ਅਤੇ ਉਨ੍ਹਾਂ ਦੇ ਮਾਪੇ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਇਨ੍ਹਾਂ ਸੈਂਟਰਾਂ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਯੋਗ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ 3 ਵਾਰ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਜ਼ਿਲ੍ਹੇ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ। ਇਸ ਸਾਲ ਹੋਣ ਵਾਲੀਆਂ ਆਗਾਮੀ ਖੇਡਾਂ ਵਤਨ ਪੰਜਾਬ ਦੀਆਂ ਲਈ ਵੀ ਜ਼ਿਲ੍ਹੇ ਦੇ ਖੇਡ ਸੈਂਟਰਾਂ ਵਿੱਚ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ।
ਸ੍ਰੀ ਰੁਪੇਸ਼ ਕੁਮਾਰ ਬੇਗੜਾ ਜ਼ਿਲ੍ਹਾ ਖੇਡ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਅਤੇ ਪੰਜਾਬ ਸਰਕਾਰ ਦੀਆਂ ਖੇਡਾਂ ਸਬੰਧੀ ਸਕੀਮਾਂ ਅਤੇ ਸਹੂਲਤਾਂ ਦਾ ਲਾਹਾ ਲੈਣ। ਇਸ ਨਾਲ ਨੌਜਵਾਨ ਪੀੜੀ ਜਿੱਥੇ ਨਸ਼ਿਆਂ ਤੋਂ ਬਚੀ ਰਹੇਗੀ ਉੱਥੇ ਆਪਣਾ, ਸੂਬੇ ਦਾ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।