ਇਸਰੋ ਨੇ ਰਚਿਆ ਇਤਿਹਾਸ, ਨੈਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ

ਸਿੱਖਿਆ \ ਤਕਨਾਲੋਜੀ ਰਾਸ਼ਟਰੀ

ਨਵੀਂ ਦਿੱਲੀ, 29 ਜਨਵਰੀ, ਦੇਸ਼ ਕਲਿੱਕ ਬਿਓਰੋ :

ਇਸਰੋ ਵੱਲੋਂ ਇਕ ਇਕ ਹੋਰ ਨਵਾਂ ਇਤਿਹਾਸ ਰਚਿਆ ਗਿਆ ਹੈ। ਇਸਰੋ ਨੇ ਅੱਜ 100ਵਾਂ ਸੈਟਲਾਈਟ ਲਾਂਚ ਕੀਤਾ ਹੈ। ਇਸਰੋ ਵੱਲੋਂ  NVS-02 ਨੇਵੀਗੇਸ਼ਨ ਸੈਟੇਲਾਈਟ, ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਵਾਹਨ GSLV-F15 ਵਿੱਚ ਲਾਂਚ ਕੀਤਾ ਗਿਆ। ਇਸ ਸਬੰਧੀ ਇਸਰੋ ਵੱਲੋਂ ਟਵਿੱਟਰ ‘ਤੇ ਪੋਸਟ ਕਰਕੇ GSLV-F15 ਦੇ ਸਫਲ ਲਾਂਚ ਦੀ ਜਾਣਕਾਰੀ ਦਿੱਤੀ ਗਈ।

ਸਵਦੇਸ਼ੀ ਕ੍ਰਾਇਓਜੇਨਿਕ ਪੜਾਅ ਦੇ ਨਾਲ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (ਜੀਐਸਐਲਵੀ), ਆਪਣੀ 17ਵੀਂ ਉਡਾਣ ਵਿੱਚ, ਨੇਵੀਗੇਸ਼ਨ ਸੈਟੇਲਾਈਟ NVS-02 ਨੂੰ ਲੈ ਕੇ ਇੱਥੇ ਦੂਜੇ ਲਾਂਚ ਪੈਡ ਤੋਂ 29 ਜਨਵਰੀ ਨੂੰ ਸਵੇਰੇ 6.23 ਵਜੇ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਭਾਰਤੀ ਉਪ ਮਹਾਂਦੀਪ ਦੇ ਨਾਲ-ਨਾਲ ਭਾਰਤੀ ਭੂਮੀ ਖੇਤਰ ਦੇ ਲਗਭਗ 1,500 ਕਿਲੋਮੀਟਰ ਤੋਂ ਪਾਰ ਦੇ ਖੇਤਰਾਂ ਵਿੱਚ ਉਪਭੋਗਤਾਵਾਂ ਨੂੰ ਸਹੀ ਸਥਿਤੀ, ਗਤੀ ਅਤੇ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਇਸਰੋ ਦੇ ਚੇਅਰਮੈਨ ਵੀ ਨਰਾਇਣਨ ਦੀ ਅਗਵਾਈ ਹੇਠ ਇਹ ਪਹਿਲਾ ਮਿਸ਼ਨ ਹੈ। ਉਨ੍ਹਾਂ ਨੇ 13 ਜਨਵਰੀ ਨੂੰ ਅਹੁਦਾ ਸੰਭਾਲਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।