ਜਲੰਧਰ : ਫੈਕਟਰੀ ਦੇ ਗੋਦਾਮ ‘ਚ ਲੱਗੀ ਅੱਗ, ਖੇਡਾਂ ਦਾ ਸਮਾਨ ਸੜ ਕੇ ਸੁਆਹ

ਪੰਜਾਬ

ਜਲੰਧਰ : ਫੈਕਟਰੀ ਦੇ ਗੋਦਾਮ ‘ਚ ਲੱਗੀ ਅੱਗ, ਖੇਡਾਂ ਦਾ ਸਮਾਨ ਸੜ ਕੇ ਸੁਆਹ
ਜਲੰਧਰ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਦਿਲਬਾਗ ਨਗਰ , ਬਸਤੀ ਗੁੱਜਾਂ ਵਿੱਚ ਇੱਕ ਚਮੜੇ ਦੀ ਫੈਕਟਰੀ ਦੇ ਗੋਦਾਮ (ਖੇਡਾਂ ਦੇ ਸਮਾਨ) ਵਿੱਚ ਅੱਗ ਲੱਗ ਗਈ। ਜਿਸ ਵਿੱਚ ਮਾਲਕ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 11.30 ਵਜੇ ਵਾਪਰੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਚਮੜੇ ਦਾ ਸਮਾਨ ਹੋਣ ਕਾਰਨ ਅੱਗ ਫੈਲਦੀ ਰਹੀ ਅਤੇ ਇੱਕ ਇੱਕ ਕਰਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਪਾਰਟੀ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਸੀ। ਜਲਦ ਹੀ ਫਾਇਰ ਬ੍ਰਿਗੇਡ ਦੀ ਰਿਪੋਰਟ ਦੇ ਆਧਾਰ ‘ਤੇ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ। ਚਸ਼ਮਦੀਦਾਂ ਅਨੁਸਾਰ ਇਲਾਕੇ ‘ਚ ਫੈਕਟਰੀ ਵਾਲੀ ਥਾਂ ਤੋਂ ਅਚਾਨਕ ਕਾਲਾ ਧੂੰਆਂ ਨਿਕਲਣ ਲੱਗਾ ਅਤੇ ਇਲਾਕਾ ਵਾਸੀ ਤੁਰੰਤ ਇਕੱਠੇ ਹੋ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।