ਪ੍ਰਯਾਗਰਾਜ ਵਿਖੇ ਮਹਾਂਕੁੰਭ ਦੌਰਾਨ ਸੰਗਮ ਤੱਟ ‘ਤੇ ਭਗਦੜ ਮਚੀ, 14 ਲੋਕਾਂ ਦੀ ਮੌਤ

ਪੰਜਾਬ ਰਾਸ਼ਟਰੀ

ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਪ੍ਰਯਾਗਰਾਜ ਦੇ ਸੰਗਮ ਤੱਟ ‘ਤੇ ਭਗਦੜ ਮੱਚ ਗਈ। ਇਸ ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਆਈਆਂ ਖਬਰਾਂ ਅਨੁਸਾਰ ਸਵਰੂਪਰਾਣੀ ਹਸਪਤਾਲ ‘ਚ 14 ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਮਰਨ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਮੇਲਾ ਪ੍ਰਸ਼ਾਸਨ ਦੀ ਬੇਨਤੀ ‘ਤੇ ਸਾਰੇ 13 ਅਖਾੜਿਆਂ ਨੇ ਅੰਮ੍ਰਿਤ ਇਸਨਾਨ ਰੱਦ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਇਹ ਭਗਦੜ ਅਫਵਾਹ ਕਾਰਨ ਮਚੀ। ਕੁਝ ਔਰਤਾਂ ਜ਼ਮੀਨ ‘ਤੇ ਡਿੱਗ ਪਈਆਂ ਅਤੇ ਲੋਕ ਉਨ੍ਹਾਂ ਨੂੰ ਕੁਚਲਦੇ ਹੋਏ ਉੱਤੋਂ ਲੰਘ ਗਏ। ਸੂਚਨਾ ਮਿਲਦੇ ਹੀ 50 ਤੋਂ ਵੱਧ ਐਂਬੂਲੈਂਸਾਂ ਸੰਗਮ ਤਟ ਪਹੁੰਚ ਗਈਆਂ ਹਨ।
ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭੇਜਿਆ ਜਾ ਰਿਹਾ ਹੈ। ਐਨਐਸਜੀ ਕਮਾਂਡੋਜ਼ ਨੇ ਚਾਰਜ ਸੰਭਾਲ ਲਿਆ ਹੈ। ਸੰਗਮ ਤਟ ਦਾ ਇਲਾਕਾ ਆਮ ਲੋਕਾਂ ਲਈ ਸੀਲ ਕਰ ਦਿੱਤਾ ਗਿਆ ਹੈ। ਇੱਥੇ ਸਿਰਫ਼ ਸਾਧੂਆਂ ਨੂੰ ਹੀ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਮੀਡੀਆ ਰਿਪੋਰਟਾਂ ‘ਚ ਮੌਕੇ ‘ਤੇ ਸਥਿਤੀ ਆਮ ਦੱਸੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।