ਧੁੰਦ ਕਾਰਨ 25 ਤੋਂ ਵੱਧ ਵਾਹਨ ਆਪਸ ਵਿੱਚ ਟਕਰਾਏ, 20 ਲੋਕ ਜ਼ਖਮੀ

Punjab ਹਰਿਆਣਾ

ਧੁੰਦ ਕਾਰਨ 25 ਤੋਂ ਵੱਧ ਵਾਹਨ ਆਪਸ ਵਿੱਚ ਟਕਰਾਏ, 20 ਲੋਕ ਜ਼ਖਮੀ
ਗਾਜੀਆਬਾਦ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਬੁੱਧਵਾਰ ਸਵੇਰੇ ਧੁੰਦ ਕਾਰਨ ਮੇਰਠ ਤੋਂ ਦਿੱਲੀ ਜਾ ਰਹੇ 25 ਤੋਂ ਵੱਧ ਵਾਹਨ ਭੋਜਪੁਰ ਥਾਣਾ ਖੇਤਰ ਦੇ ਕਲਚੀਨਾ ਪਿੰਡ ਨੇੜੇ ਦਿੱਲੀ ਮੇਰਠ ਐਕਸਪ੍ਰੈਸ ਵੇਅ ‘ਤੇ ਆਪਸ ‘ਚ ਟਕਰਾ ਗਏ। ਹਾਦਸੇ ਤੋਂ ਬਾਅਦ ਐਕਸਪ੍ਰੈਸ ਵੇਅ ‘ਤੇ ਜਾਮ ਲੱਗ ਗਿਆ।
ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੋਜਪੁਰ ਪੁਲਸ ਅਤੇ ਐਕਸਪ੍ਰੈਸਵੇਅ ਪੈਟਰੋਲਿੰਗ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਚਾਰ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿੱਚ ਗਾਜ਼ੀਆਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ।
ਏਸੀਪੀ ਮੋਦੀਨਗਰ ਗਿਆਨ ਪ੍ਰਕਾਸ਼ ਰਾਏ ਨੇ ਦੱਸਿਆ ਕਿ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਐਕਸਪ੍ਰੈਸ ਵੇਅ ਤੋਂ ਨੁਕਸਾਨੇ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਆਮ ਬਣਾਇਆ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।