ਅਮਰੂਦ ਬਾਗ ਘੁਟਾਲੇ ਦੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਲਾਏ ਜੁਰਮਾਨੇ ਦਾ 50 ਲੱਖ ਦਾ ਚੈੱਕ ਲਾਅ ਅਫਸਰਾਂ ਨੇ ਪੀਜੀਆਈ ਡਾਇਰੈਕਟਰ ਨੂੰ ਸੌਂਪਿਆ
ਚੰਡੀਗੜ੍ਹ: 30 ਜਨਵਰੀ, ਦੇਸ਼ ਕਲਿੱਕ ਬਿਓਰੋ
ਮੁਹਾਲੀ ਅਮਰੂਦ ਬਾਗ ਘੁਟਾਲੇ ਦੇ ਮੁਲਜ਼ਮਾਂ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤੀ ਕਾਰਵਾਈ ਦੌਰਾਨ ਏਜੀ ਪੰਜਾਬ ਮਾਨਯੋਗ ਅਦਾਲਤ ਦੇ ਕਾਨੂੰਨ ਅਫਸਰਾਂ ਦੀ ਬੇਨਤੀ ‘ਤੇ ਅਦਾਲਤ ਨੇ 60 ਕਰੋੜ ਪੀ.ਬੀ. ਸਰਕਾਰੀ ਖਾਤੇ ਵਿੱਚ ਅਤੇ 50 ਲੱਖ ਰੁਪਏ ਪੀ.ਜੀ.ਆਈ. ਗਰੀਬ ਮਰੀਜ਼ਾਂ ਦੀ ਭਲਾਈ ਫੰਡ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਏਜੀ ਦਫ਼ਤਰ ਦੇ ਲਾਅ ਅਫ਼ਸਰਾਂ ਪੀ.ਬੀ.ਐਸ. ਜਸਜੀਤ ਸਿੰਘ ਝਿਮ ਡੀ.ਏ.ਜੀ. ਪੀ.ਬੀ. ਅਤੇ ਸੁਖਦੇਵ ਸਿੰਘ ਏ.ਏ.ਜੀ. ਪੀ.ਬੀ. ਦੇ ਓ.ਐਸ.ਡੀ ਜਸਵਿੰਦਰ ਸਿੰਘ ਵੱਲੋਂ ਪੀ.ਜੀ.ਆਈ. ਦੇ ਡਾਇਰੈਕਟਰ ਨੂੰ 50 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ।

ਅਮਰੂਦ ਬਾਗ ਘੁਟਾਲੇ ਦੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਲਾਏ ਜੁਰਮਾਨੇ ਦਾ 50 ਲੱਖ ਦਾ ਚੈੱਕ ਲਾਅ ਅਫਸਰਾਂ ਨੇ ਪੀਜੀਆਈ ਡਾਇਰੈਕਟਰ ਨੂੰ ਸੌਂਪਿਆ
Published on: January 30, 2025 7:45 pm