ਅਮਲੋਹ ਮਿੱਲ ‘ਚ ਟਰੈਕਟਰ-ਟਰਾਲੀ ਰਾਹੀਂ ਗੰਨਾ ਲੈ ਕੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਹਾਦਸਾ, ਦੋਵਾਂ ਦੀ ਮੌਤ
ਖੰਨਾ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਖੰਨਾ ਕਸਬੇ ‘ਚ ਬੁੱਧਵਾਰ ਰਾਤ ਸੜਕ ਹਾਦਸੇ ‘ਚ ਦੋ ਕਿਸਾਨਾਂ ਦੀ ਮੌਤ ਹੋ ਗਈ। ਗੰਨਾ ਮਿੱਲ ਨੂੰ ਜਾ ਰਹੇ ਟਰੈਕਟਰ-ਟਰਾਲੀ ਵਿੱਚੋਂ ਗੰਨੇ ਉਤੇ ਬੰਨ੍ਹਿਆ ਰੱਸਾ ਟੁੱਟਣ ਕਾਰਨ ਵਾਪਰੇ ਹਾਦਸੇ ਦੌਰਾਨ ਦੋਵਾਂ ਕਿਸਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਮਰਨ ਵਾਲੇ ਕਿਸਾਨਾਂ ਦੀ ਪਛਾਣ ਗੁਰਦੀਪ ਸਿੰਘ (35) ਅਤੇ ਦੀਦਾਰ ਸਿੰਘ (45) ਵਾਸੀ ਮਾਜਰੀ (ਪਾਇਲ) ਵਜੋਂ ਹੋਈ ਹੈ। ਇਹ ਦੋਵੇਂ ਆਪਣੇ ਖੇਤਾਂ ਵਿੱਚੋਂ ਗੰਨਾ ਲੈ ਕੇ ਅਮਲੋਹ ਸਥਿਤ ਗੰਨਾ ਮਿੱਲ ਵਿੱਚ ਜਾ ਰਹੇ ਸਨ।
ਜਿਵੇਂ ਹੀ ਉਹ ਬਾਹੋਮਾਜਰਾ ਨੇੜੇ ਪਹੁੰਚੇ ਤਾਂ ਗੰਨੇ ਨਾਲ ਬੰਨ੍ਹਿਆ ਰੱਸਾ ਟੁੱਟ ਗਿਆ, ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਰੇਲਿੰਗ ‘ਤੇ ਚੜ੍ਹ ਗਿਆ। ਢਲਾਣ ਕਾਰਨ ਦੋਵਾਂ ਕਿਸਾਨਾਂ ’ਤੇ ਗੰਨਾ ਡਿੱਗ ਪਿਆ।
ਰੋਡ ਸੇਫਟੀ ਫੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ‘ਚ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਗੰਨੇ ਦੇ ਹੇਠੋਂ ਬਾਹਰ ਕੱਢਿਆ। ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੀਦਾਰ ਸਿੰਘ ਦੀ ਖੰਨਾ ਸਿਵਲ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਅਮਲੋਹ ਮਿੱਲ ‘ਚ ਟਰੈਕਟਰ-ਟਰਾਲੀ ਰਾਹੀਂ ਗੰਨਾ ਲੈ ਕੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਹਾਦਸਾ, ਦੋਵਾਂ ਦੀ ਮੌਤ
Published on: January 30, 2025 10:56 am