ਮਹਾਕੁੰਭ ‘ਚ ਅੱਗ ਲੱਗਣ ਕਾਰਨ 15 ਟੈਂਟ ਸੜੇ
ਪ੍ਰਯਾਗਰਾਜ, 31 ਜਨਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਮੇਲਾ ਖੇਤਰ ਦੇ ਸੈਕਟਰ-22 ਵਿੱਚ ਅੱਗ ਲੱਗਣ ਕਾਰਨ 15 ਟੈਂਟ ਸੜ ਗਏ। ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਸਿਲੰਡਰ ਧਮਾਕੇ ਕਾਰਨ 180 ਪੰਡਾਲ ਸੜ ਗਏ ਸਨ।
ਇਸੇ ਦੌਰਾਨ ਭਗਦੜ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਮਹਾਕੁੰਭ ‘ਚ ਮੌਨੀ ਮੱਸਿਆ ਦੇ ਦਿਨ ਮਚੀ ਭਗਦੜ ‘ਚ 30 ਲੋਕਾਂ ਦੀ ਮੌਤ ਹੋ ਗਈ ਸੀ।
ਯੂਪੀ ਸਰਕਾਰ ਨੇ ਭਗਦੜ ਦੀ ਘਟਨਾ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਹੈ। ਸੇਵਾਮੁਕਤ ਜੱਜ ਹਰਸ਼ ਕੁਮਾਰ ਦੀ ਅਗਵਾਈ ਹੇਠ 3 ਮੈਂਬਰੀ ਟੀਮ ਮਹਾਂਕੁੰਭ ਮੇਲੇ ਵਾਲੇ ਖੇਤਰ ਵਿੱਚ ਜਾਵੇਗੀ ਅਤੇ ਭਗਦੜ ਦੇ ਕਾਰਨਾਂ ਦੀ ਜਾਂਚ ਕਰੇਗੀ।