ਪੰਜਾਬ ‘ਚ ਫ਼ਰਵਰੀ ਮਹੀਨੇ ਹੋਣਗੀਆਂ ਦੋ ਸਰਕਾਰੀ ਛੁੱਟੀਆਂ

Published on: February 1, 2025 8:22 am

ਪੰਜਾਬ

ਚੰਡੀਗੜ੍ਹ, 1 ਫਰਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆਈ ਹੈ। ਇਸ ਵਾਰ ਫਰਵਰੀ ਦੇ 28 ਦਿਨਾਂ ਦੇ ਮਹੀਨੇ ਵਿੱਚ 4 ਐਤਵਾਰ ਤੇ ਸ਼ਨੀਵਾਰ ਦੀਆਂ ਛੁੱਟੀਆਂ ਤੋਂ ਇਲਾਵਾ 2 ਸਰਕਾਰੀ ਛੁੱਟੀਆਂ ਵੀ ਆ ਰਹੀਆਂ ਹਨ। ਇਸ ਦੇ ਨਾਲ ਹੀ 2 ਫਰਵਰੀ ਨੂੰ ਬਸੰਤ ਰੁੱਤ ਦੀ ਛੁੱਟੀ ਐਤਵਾਰ ਨੂੰ ਪੈ ਰਹੀ ਹੈ, ਜਿਸ ਕਾਰਨ ਛੁੱਟੀ ਖਤਮ ਹੋ ਗਈ ਹੈ।
ਇਸ ਤੋਂ ਇਲਾਵਾ 12 ਫਰਵਰੀ ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਬੁੱਧਵਾਰ 26 ਫਰਵਰੀ ਨੂੰ ਮਹਾਸ਼ਿਵਰਾਤਰੀ ਹੈ, ਜਿਸ ਕਾਰਨ ਪੰਜਾਬ ਵਿੱਚ ਛੁੱਟੀ ਰਹੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਰਵਰੀ ਮਹੀਨੇ ਵਿੱਚ 4 ਐਤਵਾਰ ਅਤੇ 4 ਸ਼ਨੀਵਾਰ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।