ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ‘ਚ ਵੱਡੇ ਐਲਾਨ

ਰਾਸ਼ਟਰੀ


ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿਕ ਬਿਊਰੋ :
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ 8ਵਾਂ ਬਜਟ ਸੰਸਦ ਵਿੱਚ ਪੇਸ਼ ਕਰ ਰਹੇ ਹਨ। ਸਰਕਾਰ ਦਾ ਧਿਆਨ ਬਿਹਾਰ ‘ਤੇ ਹੈ, ਜਿੱਥੇ ਇਸ ਸਾਲ ਅਕਤੂਬਰ-ਨਵੰਬਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਸੀਤਾਰਮਨ ਨੇ ਬਜਟ ਵਿੱਚ ਬਿਹਾਰ ਲਈ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਿਨਿਓਰਸ਼ਿਪ ਐਂਡ ਮੈਨੇਜਮੈਂਟ ਸਥਾਪਤ ਕਰਨ ਦਾ ਐਲਾਨ ਕੀਤਾ। ਇਸ ਨਾਲ ਖੇਤਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਕਰਨ ਦੀ ਉਮੀਦ ਹੈ।
ਵਿੱਤ ਮੰਤਰੀ ਨੇ ਸੂਬੇ ਵਿੱਚ ਮੌਜੂਦਾ ਆਈ.ਆਈ.ਟੀਜ਼ ਦੇ ਵਿਸਥਾਰ ਦਾ ਵੀ ਐਲਾਨ ਕੀਤਾ। ਸੂਬੇ ਵਿੱਚ ਮਖਾਨਾ ਬੋਰਡ ਬਣਾਉਣ ਦਾ ਵੀ ਐਲਾਨ ਕੀਤਾ। ਇਸ ਨਾਲ ਮਾਖਾਨਾ ਉਗਾਉਣ ਵਾਲੇ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। 3 ਨਵੇਂ ਹਵਾਈ ਅੱਡੇ ਵੀ ਬਣਾਏ ਜਾਣਗੇ।
ਬਜਟ ਵਿੱਚ ਹੁਣ ਤੱਕ ਕੀਤੇ ਗਏ ਵੱਡੇ ਐਲਾਨ ਇਸ ਪ੍ਰਕਾਰ ਹਨ :-
ਅਗਲੇ 6 ਸਾਲ ਮਸੂਰ ਅਤੇ ਤੂਰ ਵਰਗੀਆਂ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਧਿਆਨ ਦਿੱਤਾ ਜਾਵੇਗਾ।
ਕਪਾਹ ਦਾ ਉਤਪਾਦਨ ਵਧਾਉਣ ਲਈ 5 ਸਾਲ ਦਾ ਮਿਸ਼ਨ ਸ਼ੁਰੂ ਹੋਵੇਗਾ, ਜਿਸ ਨਾਲ ਦੇਸ਼ ਦਾ ਕਪੜਾ ਉਦਯੋਗ ਮਜ਼ਬੂਤ ਬਣੇਗਾ।
ਕਿਸਾਨ ਕਰੈਡਿਟ ਕਾਰਡ ’ਤੇ ਕਰਜ਼ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕੀਤੀ ਜਾਵੇਗੀ।
ਬਿਹਾਰ ਵਿੱਚ ਮਖਾਨਾ ਬੋਰਡ ਬਣੇਗਾ, ਜਿਸ ਨਾਲ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ।
ਛੋਟੇ ਉਦਯੋਗਾਂ ਲਈ ਵਿਸ਼ੇਸ਼ ਕਰੈਡਿਟ ਕਾਰਡ ਜਾਰੀ ਕੀਤੇ ਜਾਣਗੇ, ਪਹਿਲੇ ਸਾਲ ’ਚ 10 ਲੱਖ ਕਾਰਡ ਜਾਰੀ ਕੀਤੇ ਜਾਣਗੇ।
MSME ਲਈ ਲੋਨ ਗਾਰੰਟੀ ਕਵਰ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ ਜਾਵੇਗਾ, ਅਤੇ 1.5 ਲੱਖ ਕਰੋੜ ਤੱਕ ਦਾ ਕਰਜ਼ ਮਿਲੇਗਾ।
ਸਟਾਰਟਅਪਸ ਲਈ ਲੋਨ ਦੀ ਸੀਮਾ 10 ਕਰੋੜ ਤੋਂ ਵਧਾ ਕੇ 20 ਕਰੋੜ ਕੀਤੀ ਜਾਵੇਗੀ ਅਤੇ ਗਾਰੰਟੀ ਫੀਸ ਵੀ ਘਟਾਈ ਜਾਵੇਗੀ।
ਖਿਡੌਣੇ ਉਦਯੋਗ ਲਈ “ਮੇਕ ਇਨ ਇੰਡੀਆ” ਤਹਿਤ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।
ਦੇਸ਼ ਦੇ 23 IITਜ਼ ਵਿੱਚ 1.35 ਲੱਖ ਵਿਦਿਆਰਥੀ ਮੌਜੂਦ– IIT ਪਟਨਾ ਦਾ ਵਿਸ਼ਤਾਰ ਕੀਤਾ ਜਾਵੇਗਾ।
AI ਵਿੱਚ ਐਕਸੀਲੈਂਸ ਲਈ 500 ਕਰੋੜ ਰੁਪਏ ਦਾ ਐਲਾਨ।
ਮੈਡੀਕਲ ਐਜੂਕੇਸ਼ਨ ਵਿੱਚ ਅਗਲੇ 5 ਸਾਲਾਂ ਵਿੱਚ 75 ਹਜ਼ਾਰ ਨਵੀਆਂ ਸੀਟਾਂ ਵਧਾਉਣ ਦਾ ਐਲਾਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।