ਕਰੰਟ ਲੱਗਣ ਨਾਲ 8 ਪਸ਼ੂਆਂ ਦੀ ਮੌਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 1 ਫਰਵਰੀ, ਦੇਸ਼ ਕਲਿੱਕ ਬਿਓਰੋ :

ਕਰੰਟ ਲੱਗਣ ਕਾਰਨ 8 ਪਸ਼ੂਆਂ ਦੀ ਮੌਤ ਗਈ। ਚੰਡੀਗੜ੍ਹ ਦੇ ਮਲੋਆ ਦੀ ਗਾਊਸ਼ਾਲਾ ਵਿੱਚ ਕਰੰਟ ਕਾਰਨ 7 ਸਾਨਾਂ (ਸਾਂਢ) ਅਤੇ ਇਕ ਗਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੇ ਦੇਰ ਰਾਤ ਮਲੋਆ ਦੀ ਗਊਸ਼ਾਲਾ ਵਿੱਚ ਵਾਪਰੀ। ਇਸ ਘਟਨਾ ਦਾ ਪਤਾ ਚਲਦਿਆਂ ਕੌਂਸਲਰ ਨਿਰਮਲਾ ਦੇਵੀ ਵੀ ਮੌਕੇ ਉਤੇ ਪਹੁੰਚ ਗਈ। ਇਸ ਤੋਂ ਬਾਅਦ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਹੁਕਮ ਦਿੱਤੇ ਹਨ, ਤਾਂ ਜੋ ਸੱਚ ਸਾਹਮਣੇ ਆ ਸਕੇ। ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਲੱਗੇ ਬਿਜਲੀ ਮੀਟਰ ਦੇ ਖਰਾਬ ਹੋਣ ਕਾਰਨ ਤਾਰਾਂ ਨੂੰ ਸਿੱਧੇ ਜੋੜ ਦਿੱਤਾ ਸੀ। ਇਸ ਕਾਰਨ ਇਹ  ਹਾਦਸਾ ਵਾਪਰਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।