Delhi Elections Voting : 2 ਘੰਟਿਆਂ ’ਚ 8.10 ਫੀਸਦੀ ਪਈ ਵੋਟ

ਰਾਸ਼ਟਰੀ

ਰਾਸ਼ਟਰਪਤੀ ਨੇ ਪਾਈ ਵੋਟ

ਨਵੀਂ ਦਿੱਲੀ, 5 ਫਰਵਰੀ, ਦੇਸ਼ ਕਲਿੱਕ ਬਿਓਰੋ :

ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦੇ ਸ਼ੁਰੂ ਹੋਣ ਦੇ 2 ਘੰਟਿਆਂ ਵਿੱਚ ਹੀ 8.10 ਫੀਸਦੀ ਵੋਟਾਂ ਪਈਆਂ ਹਨ। ਦਿੱਲੀ ਵਿਧਾਨ ਸਭਾ ਲਈ 70 ਸੀਟਾਂ ਹਨ। ਚੋਣਾਂ ਵਿੱਚ 699 ਉਮੀਦਵਾਰ ਮੈਦਾਨ ਵਿੱਚ ਹਨ। ਜਿੰਨਾਂ ਵਿਚੋਂ 96 ਔਰਤਾਂ ਸ਼ਾਮਲ ਹਨ। ਕੁਲ 2696 ਥਾਵਾਂ ਉਤੇ ਵੋਟਾਂ ਪੈ ਰਹੀਆਂ ਹਨ। ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਸ਼ਟਰਪਤੀ ਭਵਨ ਸਥਿਤ ਡਾ. ਰਜਿੰਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿੱਚ ਆਪਣੀ ਵੋਟ ਪਾਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।