ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਉਤੇ ਵਿਦੇਸ਼ ਮੰਤਰੀ ਨੇ ਸੰਸਦ ਵਿੱਚ ਦਿੱਤਾ ਬਿਆਨ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 6 ਫਰਵਰੀ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਵੱਲੋਂ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੇ ਮਾਮਲੇ ਉਤੇ ਵਿਦੇਸ਼ ਮੰਤਰੀ ਵੱਲੋਂ ਅੱਜ ਸੰਸਦ ਵਿੱਚ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੋਈ ਨਹੀਂ ਹੈ। ਅੱਜ ਤੋਂ ਪਹਿਲਾਂ ਵੀ ਜੋ ਲੋਕ ਗੈਰ ਕਾਨੂੰਨੀ ਢੰਗ ਨਾਲ ਕਿਸੇ ਵੀ ਦੂਜੇ ਦੇਸ਼ ਵਿੱਚ ਰਹਿੰਦੇ ਫੜ੍ਹੇ ਜਾਂਦੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾਂਦਾ ਸੀ। ਮੈਂ ਤੁਹਾਨੂੰ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੋਬਿਲਿਟੀ ਅਤੇ ਮਾਈਗ੍ਰੇਸ਼ਨ ਕਿਸੇ ਦੇ਼ਸ ਨੂੰ ਅੱਗੇ ਵਧਾਉਣ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਕ ਦੇਸ਼ ਦੇ ਤੌਰ ਉਤੇ ਅਸੀਂ ਲੀਗਲ ਤੌਰ ਉਤੇ ਮੋਬਿਲਿਟੀ (ਲੋਕਾਂ ਦੇ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ) ਨੂੰ ਵਧਾਵਾ ਦਿੰਦੇ ਹਾਂ, ਜਦੋਂ ਕਿ ਗੈਰ ਕਾਨੂੰਨੀ ਢੰਗ ਨਾਲ ਅਸੀਂ ਕਦੇ ਵੀ ਵਧਾਵਾ ਨਹੀਂ ਦਿੰਦੇ।  ਸਾਡੇ ਜੋ ਵੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਕਿਸੇ ਵੀ ਦੂਜੇ ਦੇਸ਼ ਵਿੱਚ ਗਏ ਹਨ, ਉਹ ਦੇਸ਼ ਆਪਣੇ ਕਾਨੂੰਨ ਦੇ ਮੁਤਾਬਕ ਫੜ੍ਹਕੇ ਵਾਪਸ ਭੇਜਦੇ ਹਨ। ਇਹ ਪ੍ਰਕਿਰਿਆ ਕੋਈ ਨਵੀਂ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।