ਅਮਰੀਕਾ ਤੋਂ ਡਿਪੋਰਟ ਕੀਤੇ ਲੋਕਾਂ ਨੇ ਏਜੰਟਾਂ ਖਿਲਾਫ ਮੋਰਚਾ ਖੋਲ੍ਹਿਆ
ਚੰਡੀਗੜ੍ਹ, 7 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਨੇ ਏਜੰਟਾਂ ਖਿਲਾਫ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਕਰਨਾਲ ਦੇ ਰਹਿਣ ਵਾਲੇ ਆਕਾਸ਼ ਅਤੇ ਸੁਮਿਤ ਨੇ ਏਜੰਟਾਂ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਲਰਾਮ ਪਿੰਡ ਦੇ ਆਕਾਸ਼ ਅਤੇ ਅਸੰਧ ਦੇ ਬੱਸੀ ਪਿੰਡ ਦੇ ਸੁਮਿਤ ਨੂੰ ਅਮਰੀਕਾ ਪਹੁੰਚਦੇ ਹੀ ਪੁਲਿਸ ਨੇ ਫੜ ਲਿਆ ਸੀ। ਆਕਾਸ਼ ਨੇ ਡੌਂਕੀ ਰੂਟ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।
ਅਮਰੀਕਾ ਨੇ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਫੌਜੀ ਜਹਾਜ਼ ਰਾਹੀਂ ਭਾਰਤ ਭੇਜਿਆ ਸੀ। ਉਨ੍ਹਾਂ ਦੇ ਹੱਥ-ਪੈਰ ‘ਤੇ ਜ਼ੰਜੀਰਾਂ ਬੰਨ੍ਹੀਆਂ ਹੋਈਆਂ ਸਨ।

ਅਮਰੀਕਾ ਤੋਂ ਡਿਪੋਰਟ ਕੀਤੇ ਲੋਕਾਂ ਨੇ ਏਜੰਟਾਂ ਖਿਲਾਫ ਮੋਰਚਾ ਖੋਲ੍ਹਿਆ
Published on: February 7, 2025 10:56 am