PM ਮੋਦੀ ਫਰਾਂਸ ਤੇ ਅਮਰੀਕਾ ਦੌਰੇ ਲਈ ਰਵਾਨਾ
ਨਵੀਂ ਦਿੱਲੀ, 10 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਉਹ 10 ਤੋਂ 14 ਫਰਵਰੀ ਤੱਕ ਵਿਦੇਸ਼ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਅੱਜ ਤੋਂ 12 ਫਰਵਰੀ ਤੱਕ ਫਰਾਂਸ ਅਤੇ 12 ਤੋਂ 14 ਫਰਵਰੀ ਤੱਕ ਅਮਰੀਕਾ ਦਾ ਦੌਰਾ ਕਰਨਗੇ।
ਉਨ੍ਹਾਂ ਨੇ ਆਪਣੇ ਦੌਰੇ ਨੂੰ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਮ ਮੌਕਾ ਦੱਸਿਆ। ਪੀਐਮ ਨੇ ਕਿਹਾ ਕਿ ਉਨ੍ਹਾਂ ਦੇ ਅਮਰੀਕਾ ਦੌਰੇ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਏਜੰਡੇ ਵਿੱਚ ਸ਼ਾਮਲ ਹੋਵੇਗਾ।
ਉਹ ਅੱਜ ਸ਼ਾਮ ਫਰਾਂਸ ਪਹੁੰਚ ਜਾਣਗੇ। ਫਰਾਂਸ ਦਾ ਇਹ ਉਨ੍ਹਾਂ ਦਾ ਅੱਠਵਾਂ ਦੌਰਾ ਹੈ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਫਰਾਂਸ ਜਾ ਰਹੇ ਹਨ।
