ਅਯੁੱਧਿਆ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅਯੁੱਧਿਆ ‘ਚ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਬੁੱਧਵਾਰ ਸਵੇਰੇ 7 ਵਜੇ ਲਖਨਊ ਪੀਜੀਆਈ ਵਿੱਚ ਆਖਰੀ ਸਾਹ ਲਿਆ। 3 ਫਰਵਰੀ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਉਨ੍ਹਾਂ ਨੂੰ ਅਯੁੱਧਿਆ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ ਸੀ।
ਆਚਾਰੀਆ ਸਤੇਂਦਰ ਦਾਸ ਦੀ ਮ੍ਰਿਤਕ ਦੇਹ ਨੂੰ ਅਯੁੱਧਿਆ ਲਿਆਂਦਾ ਜਾਵੇਗਾ। ਉਨ੍ਹਾਂ ਦੇ ਆਸ਼ਰਮ ਸੱਤਿਆ ਧਾਮ ਗੋਪਾਲ ਮੰਦਿਰ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਸਤੇਂਦਰ ਦਾਸ ਰਾਮ ਜਨਮ ਭੂਮੀ ਵਿੱਚ 32 ਸਾਲਾਂ ਤੋਂ ਮੁੱਖ ਪੁਜਾਰੀ ਵਜੋਂ ਸੇਵਾ ਨਿਭਾਅ ਰਹੇ ਸਨ।
